ਰੈਕਸ ਟਿਲਰਸਨ ਨੇ ਟਰੂਡੋ ਨਾਲ ਕੀਤੀ ਮੁਲਾਕਾਤ, ਉਤਰੀ ਕੋਰੀਆ ਸੰਕਟ ਤੇ 16 ਜਨਵਰੀ ਨੂੰ ਹੋਵੇਗੀ ਮੀਟਿੰਗ

ਓਟਾਵਾ, 20 ਦਸੰਬਰ (ਸ.ਬ.) ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਪਾਰਲੀਮੈਂਟ ਹਿੱਲਜ਼ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ| ਕੈਨੇਡਾ ਅਤੇ ਅਮਰੀਕਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਉਤਰੀ ਕੋਰੀਆਈ ਪ੍ਰਮਾਣੂ ਸੰਕਟ ਤੇ ਰਸਤਾ ਲੱਭਣ ਲਈ ਵੈਨਕੁਵਰ ਵਿੱਚ 16 ਜਨਵਰੀ ਨੂੰ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੂਤਾਂ ਸਮੇਤ ਵਿਦੇਸ਼ ਮੰਤਰੀਆਂ ਦੀ ਇਕ ਸੰਮੇਲਨ ਵਿੱਚ ਮੇਜ਼ਬਾਨੀ ਕਰਨਗੇ|
ਕੈਨੇਡੀਅਨ ਵਿਦੇਸ਼ ਮੰਤਰੀ ਕ੍ਰਿਸਟੀਨਾ ਫਰੀਲੈਂਡ ਨੇ ਇੱਥੇ ਆਏ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੇ ਨਾਲ ਸਾਂਝੇ ਰੂਪ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੰਕਟ ਦੇ ਲਈ ਇਕ ਰਾਜਨੀਤਿਕ ਹੱਲ ਜ਼ਰੂਰੀ ਅਤੇ ਸੰਭਵ ਹੈ|
ਟਿਲਰਸਨ ਨੇ ਦੱਸਿਆ ਕਿ ਬੈਠਕ ਵਿੱਚ ਉਤਰੀ ਕੋਰੀਆ ਤੇ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਦੇ ਸੰਬੰਧ ਵਿੱਚ ਗੱਲਬਾਤ ਕਰਨ ਨੂੰ ਲੈ ਕੇ ਦਬਾਅ ਵਧਣ ਤੇ ਚਰਚਾ ਹੋਵੇਗੀ| ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਗੱਲਬਾਤ ਦੀਆਂ ਸੰਭਾਵਨਾਵਾਂ ਲੱਭਣ ਦੇ ਨਾਲ-ਨਾਲ ਉਤਰੀ ਕੋਰੀਆ ਸ਼ਾਸਨ ਤੇ ਵਧੇਰੇ ਦਬਾਅ ਪਾਉਣ ਲਈ ਹੋਰ ਕਦਮ ਚੁੱਕੇ ਜਾ ਸਕਦੇ ਹਨ|
ਵੈਨਕੁਵਰ ਗਰੁੱਪ ਵਿੱਚ ਆਸਟ੍ਰੇਲੀਆ, ਬੈਲਜੀਅਮ, ਬ੍ਰਿਟੇਨ, ਕੋਲੰਬੀਆ, ਇਥੋਪੀਆ, ਫਰਾਂਸ, ਯੁਨਾਨ, ਲਕਜ਼ਮਬਰਗ, ਨੀਦਰਲੈਂਡ, ਨਿਊਜ਼ੀਲੈਂਡ, ਫਿਲਪੀਨਸ, ਦੱਖਣੀ ਅਫਰੀਕਾ, ਥਾਈਲੈਂਡ ਅਤੇ ਤੁਰਕੀ ਵਿੱਚ ਸ਼ਾਮਲ ਹੋਣਗੇ| ਟਿਲਰਸਨ ਨੇ ਵਾਸ਼ਿੰਗਟਨ ਜਾਣ ਤੋਂ ਪਹਿਲਾਂ ਕੱਲ੍ਹ ਦੇਰ ਸ਼ਾਮੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ|

Leave a Reply

Your email address will not be published. Required fields are marked *