ਰੈਗੁਲਰਾਈਜੇਸ਼ਨ ਬਿਲ ਦਾ ਰਾਜਨੀਤੀਕਰਨ ਨਾ ਕੀਤਾ ਜਾਵੇ: ਰਾਣਾ

ਚੰਡੀਗੜ੍ਹ, 23 ਦਸੰਬਰ (ਸ.ਬ.) ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਡਾ.ਇੰਦਰਜੀਤ ਰਾਣਾ ਦੀ ਅਗਵਾਈ ਵਿੱਚ ਹੋਈ| ਮੀਟਿੰਗ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਰੈਗੁਲਰਾਈਜ਼ੇਸ਼ਨ ਬਿਲ ਦੇ ਵਿਧਾਨਸਭਾ ਵਿੱਚ ਪਾਸ ਹੋਣ ਤੋਂ ਬਾਅਦ ਤੋਂ ਹੀ ਐਸੋਸੀਏਸ਼ਨ ਦੀਆਂ ਵੱਖ-ਵੱਖ ਸਬੰਧਿਤ ਵਿਭਾਗਾਂ  ਜਿਵੇਂ ਵਿੱਤ, ਪ੍ਰਸੋਨਲ, ਸਿਹਤ ਆਦਿ ਨਾਲ ਕਈ ਮੀਟਿੰਗਾਂ ਹੋਈਆਂ ਹਨ| ਅੱਜ ਵੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਸੋਸੀਏਸ਼ਨ ਦੀ ਮੀਟਿੰਗ ਮਾਣਯੋਗ ਪ੍ਰਮੁੱਖ ਸਕੱਤਰ ਸਿਹਤ ਅਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਉਚ-ਅਧਿਕਾਰੀਆਂ ਨਾਲ ਹੋਈ, ਜਿਸ ਵਿੱਚ ਉਹਨਾਂ ਨੇ ਰੈਗੁਲਰਾਈਜ਼ੇਸ਼ਨ ਬਿਲ ਨੋਟੀਫਿਕੇਸ਼ਨ ਕਰਾ ਕੇ ਉਸ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਵਿੱਚ ਲਾਗੂ ਕਰਣ ਅਤੇ ਸਮੂਹ ਮੁਲਾਜ਼ਮਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਸੂਬਾ ਸਰਕਾਰ ਤੋਂ ਪੂਰੀਆਂ ਤਨਖਾਹਾਂ ਦਿਵਾਉਂਣ ਦੀ ਮੰਗ ਕੀਤੀ|
ਇਸ ਮੌਕੇ  ਸੂਬਾ ਪ੍ਰਧਾਨ ਡਾ.ਇੰਦਰਜੀਤ ਰਾਣਾ ਨੇ ਕਿਹਾ ਕਿ ਇਹ ਸਮੂਹ ਮੁਲਾਜ਼ਮ ਪਿਛਲੇ 10-15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਵੀ ਕੰਮ ਕਰੀ ਜਾ ਰਹੇ ਹਨ ਇਹਨਾਂ ਨੂੰ ਆਸ ਹੈ ਕਿ ਸਰਕਾਰ ਇੱਕ ਨਾ ਇੱਕ ਦਿਨ ਇਹਨਾਂ ਨੂੰ ਪੱਕਾ ਕਰ ਹੀ ਦੇਵੇਗੀ ਕਿਉਂਕਿ ਇਹ ਵਿਦਿਅਕ ਯੋਗਤਾ, ਨਿਯੁਕਤੀ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਤਜ਼ੁਰਬੇ ਵਿੱਚ ਵੀ ਕਿਸੇ ਪਾਸੋਂ ਘੱਟ ਨਹੀਂ, ਇਸ ਲਈ ਕਿਸੇ ਹਾਲ ਵਿੱਚ ਵੀ ਇਸ ਮਸਲੇ ਦਾ ਰਾਜਨੀਤੀਕਰਣ ਨਹੀਂ ਹੋਣਾ ਚਾਹੀਦਾ ਅਤੇ ਸਾਰੇ ਹੀ ਰਾਜਨੀਤਿਕ ਦਲਾਂ ਨੂੰ ਇਸ ਮਸਲੇ ਦੇ ਹੱਲ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ|

Leave a Reply

Your email address will not be published. Required fields are marked *