ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਸ੍ਰ. ਬੇਦੀ ਨੂੰ ਮੁੜ ਜਿਤਾਉਣ ਦਾ ਭਰੋਸਾ


ਐਸ J ੇਐਸ ਨਗਰ, 18 ਨਵੰਬਰ (ਸ.ਬ.) ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਫੇਜ਼ 3ਬੀ2 ਵੱਲੋਂ ਨਗਰ ਨਿਗਮ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰ. ਕੁਲਜੀਤ ਸਿੰਘ ਬੇਦੀ ਨੂੰ ਨਗਰ ਨਿਗਮ ਚੋਣਾਂ ਵਿੱਚ ਸ੍ਰ. ਬੇਦੀ ਨੂੰ ਮੁੜ ਜਿਤਾਉਣ ਦਾ ਭਰੋਸਾ ਦਿੱਤਾ ਗਿਆ ਹੇ| ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐੱਸ. ਚੰਢੋਕ, ਐੱਮ.ਐੱਲ. ਪੰਘੋਤਰਾ ਦੀ ਅਗਵਾਈ ਵਿੱਚ ਹੋਈ ਇੱਕ ਮੀਟਿੰਗ ਵਿੱਚ ਸ੍ਰ. ਬੇਦੀ ਵੱਲੋਂ ਬਤੌਰ ਕੌਂਸਲਰ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਸਿਰੋਪਾ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ|  
ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਸਰਵਸ੍ਰੀ ਜੀ. ਪੀ. ਐਸ. ਗਿੱਲ, ਮਨਜੀਤ ਸਿੰਘ, ਰਣਜੋਧ ਸਿੰਘ, ਕਰਨਲ ਅੰਗਦ ਸਿੰਘ, ਦੀਪ ਇੰਦਰ ਸਿੰਘ ਸ਼ਾਹ, ਐਸ.ਐਸ. ਸੋਂਧੀ, ਮਨਮੋਹਨ ਸਿੰਘ, ਜਤਿੰਦਰ ਸਿੰਘ ਭੱਟੀ, ਪਰਮਜੀਤ ਸਿੰਘ, ਰਵਿੰਦਰ ਬਾਂਸਲ  ਨੇ ਕਿਹਾ ਕਿ ਸ੍ਰ. ਬੇਦੀ ਵੱਲੋਂ ਪਿਛਲੇ 15 ਸਾਲਾਂ ਦੌਰਾਨ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਦੇ ਆਪਣੇ ਵਾਰਡ ਦੇ ਹਰੇਕ ਖੇਤਰ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਉਹ ਲੋਕਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਦੁੱਖ ਤਕਲੀਫ਼ਾਂ ਵਿੱਚ ਨਾਲ ਖੜ੍ਹਦੇ ਹਨ| 
ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਆਪਣੇ ਵਾਰਡ ਪ੍ਰਤੀ ਅਤੇ ਪੂਰੇ ਸ਼ਹਿਰ ਦੇ ਲੋਕਹਿਤਾਂ ਲਈ ਕੀਤੇ ਗਏ ਕੰਮਾਂ ਦੀ ਲਿਸਟ ਕਾਫ਼ੀ ਲੰਬੀ ਹੈ ਅਤੇ ਪੂਰੇ ਮੋਹਾਲੀ ਸ਼ਹਿਰ ਵਿੱਚ ਉਨ੍ਹਾਂ ਦੇ ਕੰਮਾਂ ਦੀ ਤਾਰੀਫ਼ ਹੁੰਦੀ ਹੈ|
ਇਸ ਮੌਕੇ ਸ੍ਰ. ਬੇਦੀ ਨੇ                 ਐਸੋਸੀਏਸ਼ਨ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੇ ਵਾਰਡ ਦੇ ਲੋਕਾਂ ਅਤੇ ਐਸੋਸੀਏਸ਼ਨਾਂ ਵੱਲੋਂ ਮਿਲ ਰਹੇ ਮੁੜ ਸਹਿਯੋਗ ਸਦਕਾ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਜਿੱਤ ਉਪਰੰਤ ਉਹ ਫਿਰ ਤੋਂ ਤਨੋਂ ਮਨੋਂ ਆਪਣੇ ਵਾਰਡ ਦੀ ਸੇਵਾ ਕਰਨਗੇ|

Leave a Reply

Your email address will not be published. Required fields are marked *