ਰੈਜੀਡੈਂਟਲ ਵੈਲਫੇਅਰ ਸੁਸਾਇਟੀ ਵੱਲੋਂ ਸੈਕਟਰ-74 ਵਿੱਚ ਸਲਾਟਰ ਹਾਊਸ ਨਾ ਬਨਾਉਣ ਦੀ ਮੰਗ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਰੈਜੀਡੈਂਟਲ ਵੈਲਫੇਅਰ ਸੁਸਾਇਟੀ ਸੈਕਟਰ-74 ਮੁਹਾਲੀ ਦੇ ਇਕ ਵਫਦ ਨੇ ਪ੍ਰਧਾਨ ਜਗਰਾਜ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸੈਕਟਰ-74 ਵਿਖੇ ਤਜਵੀਜ ਕੀਤਾ ਸਲਾਟਰ ਹਾਊਸ ਪ੍ਰੋਜੈਕਟ (ਬੁੱਚੜਖਾਨਾ) ਉੱਥੋਂ ਸ਼ਿਫਟ ਕੀਤਾ ਜਾਵੇ|
ਇਸ ਮੌਕੇ ਵਫਦ ਵਿਚ ਸ਼ਾਮਲ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸੈਕਟਰ-74, ਫੇਜ਼-8 ਬੀ ਡੰਪਿੰਗ ਗਰਾਉਂਡ ਨੇੜੇ ਸਲਾਟਰ ਹਾਊਸ ਬਨਾਉਣ ਦੀ ਤਜਵੀਜ ਬਣਾ ਕੇ ਸਰਕਾਰ ਨੂੰ ਪ੍ਰਵਾਨਗੀ ਲਈ ਦਿਤੀ ਗਈ ਹੈ| ਜਿਸ ਥਾਂ ਇਹ ਸਲਾਟਰ ਹਾਊਸ ਬਣਾਇਆ ਜਾਣਾ ਹੈ ਉਸ ਦੇ ਨਾਲ ਹੀ ਰਿਹਾਇਸ਼ੀ ਏਰੀਆ ਸੈਕਟਰ-74,90,91 ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਜਿਲ੍ਹਾ ਅਦਾਲਤੀ ਕੰਪਲੈਕਸ ਹਨ| ਇਸ ਮੌਕੇ ਐਮ ਸੀ ਅਮਰੀਕ ਸਿੰਘ ਸੋਮਲ ਅਤੇ ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਦੇ ਪ੍ਰਧਾਨ ਹੈਪੀ ਨੇ ਮੰਗੀ ਕੀਤੀ ਕਿ ਸੈਕਟਰ-74 ਵਿਖੇ ਸਲਾਟਰ ਹਾਊਸ ਨਾ ਬਣਵਾਇਆ ਜਾਵੇ ਤਾਂ ਕਿ ਉਸ ਇਲਾਕੇ ਦੇ ਵਾਤਾਵਰਨ ਨੂੰ ਸਾਫ ਸੁਥਰਾ ਰਖਿਆ ਜਾ ਸਕੇ ਅਤੇ ਇਸ ਸਬੰਧੀ ਸਮਾਂਬੱਧ ਕਾਰਵਾਈ ਕੀਤੀ ਜਾਵੇ| ਇਸ ਮੌਕੇ ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਨੇ ਵਫਦ ਨੂੰ ਭਰੋਸਾ ਦਿਤਾ ਕਿ ਉਹ ਉਹਨਾਂ ਦੀ ਮੰਗ ਸਬੰਧੀ ਯੋਗ ਕਾਰਵਾਈ ਕਰਨਗੇ| ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਰਣਬੀਰ ਸਿੰਘ, ਸੋਹਣ ਸਿੰਘ, ਸਰਬਜੀਤ ਸਿੰਘ ਬੇਦੀ, ਕੰਵਰਜੀਤ ਕੰਗ, ਅਜੈ ਸ਼ਰਮਾ,  ਏ ਕੇ ਸਰੀਨ, ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-91 ਦੇ ਪ੍ਰਧਾਨ ਦਲਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *