ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ 3 ਏ (ਸਾਢੇ ਸੱਤ ਮਰਲਾ) ਦੀ ਮੀਟਿੰਗ ਵਿੱਚ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੂੰ ਵਾਰਡ ਨੰਬਰ 2 ਤੋਂ ਉਮੀਦਵਾਰ ਐਲਾਨਿਆ


ਐਸ ਏ ਐਸ ਨਗਰ, 9 ਦਸੰਬਰ (ਸ.ਬ.) ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ 3 ਏ (ਸਾਢੇ ਸੱਤ ਮਰਲਾ) ਦੀ ਇਕ ਮੀਟਿੰਗ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਾਰਡ ਨੰਬਰ 2, ਫੇਜ 3 ਏ ਵਿਖੇ ਹ ੋਈ, ਜਿਸ ਵਿੱਚ ਨਗਰ ਨਿਗਮ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਭੁਪਿੰਦਰ ਸਿੰਘ ਨੇ ਦਸਿਆ ਕਿ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਮਂੈਬਰਾਂ ਅਤੇ ਮੁਹੱਲਾ ਨਿਵਾਸੀਆਂ ਵਲੋਂ   ਸਰਬਸੰਮਤੀ ਨਾਲ  ਵਾਰਡ ਨੰਬਰ 2 ਤੋਂ ਸਾਬਕਾ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੂੰ ਨਿਗਮ ਚੋਣਾਂ ਲੜਨ ਲਈ ਆਪਣਾ ਨੁਮਾਇੰਦਾ ਚੁਣਿਆ ਗਿਆ| ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਵਾਰਡ ਵਿੱਚ ਸਿਰਫ ਸ੍ਰ. ਮਨਜੀਤ ਸਿੰਘ ਸੇਠੀ ਅਜਿਹੇ ਆਗੂ ਹਨ, ਜੋ ਕਿ ਇਸ ਵਾਰਡ ਦੀਆਂ ਸਮੱਸਿਆਵਾਂ ਹਲ ਕਰਵਾ ਸਕਦੇ ਹਨ ਅਤੇ ਇਸ ਵਾਰਡ ਦਾ ਸਰਬਪੱਖੀ ਵਿਕਾਸ ਕਰਵਾ ਸਕਦੇ ਹਨ, ਇਸ ਲਈ ਸਾਰੇ ਵਾਰਡ ਵਾਸੀ ਉਹਨਾਂ ਨੂੰ ਚੋਣ ਲੜਨ ਲਈ ਅੱਗੇ ਕਰ ਰਹੇ ਹਨ| 
ਇਸ ਮੌਕੇ ਸਾਬਕਾ ਡਿਪਟੀ ਮੇਅਰ ਸ੍ਰੀ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਵਾਰਡ ਦੇ ਵਸਨੀਕਾਂ ਵਲੋਂ ਉਹਨਾਂ ਉਪਰ ਜੋ ਭਰੋਸਾ ਕਾਇਮ ਕੀਤਾ ਗਿਆ ਹੈ, ਊਸ ਉਪਰ ਉਹ ਜਰੂਰ ਪੂਰਾ ਉਤਰਨਗੇ ਅਤੇ ਵਾਰਡ ਨੰਬਰ 2 ਤੋਂ  ਚੋਣ ਜਰੂਰ ਲੜਨਗੇ| ਉਹਨਾਂ ਕਿਹਾ ਕਿ ਵਾਰਡ ਦੇ ਵਸਨੀਕ ਉਹਨਾਂ ਦੇ ਪਰਿਵਾਰਕ ਮਂੈਬਰ ਹਨ ਅਤੇ ਉਹ ਵਾਰਡ ਵਾਸੀਆਂ ਦੇ ਹਰ ਦੁੱਖ ਸੁੱਖ ਵਿਚ ਉਹਨਾਂ ਦੇ ਨਾਲ ਖੜੇ ਹਨ| 
ਇਸ ਮੌਕੇ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਮਾਸਟਰ ਹਰਬੰਸ ਸਿੰਘ, ਚੀਫ ਪੈਟਰਨ  ਅਜੀਤ ਸਿੰਘ ਸੋਹਲ, ਮੀਤ ਪ੍ਰਧਾਨ ਜੇ ਪੀ ਸੇਠੀ, ਲੀਗਲ ਐਡਵਾਇਜਰ ਐਡਵੋਕੇਟ ਐਸ ਐਸ ਸੋਢੀ, ਐਗਜੈਕਟਿਵ ਮਂੈਬਰ ਹਰਭਜਨ ਸਿੰਘ, ਉਜਲ ਸਿੰਘ, ਰਣਜੋਤ ਸਿੰਘ, ਮੋਹਣ ਸਿੰਘ ਸੈਣੀ, ਅਜੈ ਭੰਡਾਰੀ, ਰਣਬੀਰ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਇੰਪਲਾਈਜ ਯੂਨੀਅਨ ਅਤੇ ਹੋਰ ਮੁਹੱਲਾ ਨਿਵਾਸੀ ਮੌਜੂਦ ਸਨ| 

Leave a Reply

Your email address will not be published. Required fields are marked *