ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-7 ਵੱਲੋਂ ਬਲਬੀਰ ਸਿੱਧੂ ਤੋਂ ਨਸ਼ੇੜੀਆਂ ਵਿਰੁੱਧ ਕਾਰਵਾਈ ਦੀ ਮੰਗ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ 7 ਵਲੋਂ ਪ੍ਰਧਾਨ ਆਰ ਐਸ ਬੈਦਵਾਨ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਵਿਸ਼ੇਸ ਤੌਰ ਉਪਰ ਸਨਮਾਨਿਤ ਕੀਤਾ ਗਿਆ|  ਇਸ ਮੌਕੇ ਐਸੋਸੀਏਸਨ ਦੇ ਅਹੁਦੇਦਾਰਾਂ ਨੇ ਸ ਸਿੱਧੂ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਫੇਜ ਵਿਚ ਕੋਠੀ ਨੰਬਰ 85 ਤੋਂ 90 ਦੇ ਸਾਹਮਣੇ ਪਂੈਦੇ ਪਾਰਕ ਵਿਚ ਹਰ ਵੇਲੇ ਹੀ ਪੀ ਜੀ ਮੁੰਡੇ ਕੁੜੀਆਂ ਦੇ ਨਾਲ ਹੀ ਬਾਹਰੋਂ ਆ ਕੇ ਮੁੰਡੇ ਕੁੜੀਆਂ  ਬੈਠੇ ਰਹਿੰਦੇ ਹਨ ਜੋ ਕਿ ਇਥੇ ਬੈਠਕੇ ਨਸ਼ੇ ਵੀ ਕਰਦੇ ਹਨ,ਜੇ ਕੋਈ ਵਸਨੀਕ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਇਹ ਮੁੰਡੇ ਕੁੜੀਆਂ ਉਸ ਨਾਲ ਝਗੜਾ ਕਰਦੇ ਹਨ, ਜਿਸ ਕਰਕੇ ਇਲਾਕਾ ਵਾਸੀ ਇਹਨਾਂ ਮੁੰਡੇ ਕੁੜੀਆਂ ਅਤੇ ਨਸੇੜੀਆਂ ਤੋਂ ਬਹੁਤ ਪ੍ਰੇਸਾਨ ਹਨ| ਉਹਨਾਂ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਇਸ ਪਾਰਕ ਵਿਚ ਪੁਲੀਸ ਭੇਜ ਕੇ ਇਹਨਾਂ ਨਸੇੜੀ ਮੁੰਡੇ ਕੁੜੀਆਂ ਨੂੰ ਨੱੱਥ ਪਾਈ ਜਾਵੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਸਫਲ ਬਣਾਇਆ ਜਾਵੇ| ਇਸ ਮੌਕੇ  ਵਿਧਾਇਕ ਸਿੱਧੂ ਨੇ ਭਰੋਸਾ ਦਿਤਾ ਕਿ ਉਹ ਇਸ ਮਸਲੇ ਨੂੰ ਹਲ ਕਰਵਾਉਣ ਲਈ ਆਪਣੀ ਪੂਰੀ ਵਾਹ ਲਗਾ ਦੇਣਗੇ|  ਇਸ ਮੌਕੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਸ ਸਿੱਧੂ ਦਾ ਧੰਨਵਾਦ ਕੀਤਾ|  ਇਸ ਮੌਕੇ ਖਜਾਨਚੀ  ਧੀਰਜ ਸ਼ਰਮਾ, ਡਾ ਜੇ ਪੀ ਸਿੰਘ, ਗੌਤਮ ਖੰਨਾ, ਚਮਕੌਰ ਸਿੰਘ, ਜਗਦੀਪ ਸਿੰਘ, ਸੁਰੇਸ ਗਰਗ, ਸਾਧੂ ਸਿੰਘ, ਗੁਰਪ੍ਰੀਤ ਕੌਰ, ਬਲਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *