ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਏ (ਸਾਢੇ ਸੱਤ ਮਰਲਾ) ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਏ (ਸਾਢੇ ਸੱਤ ਮਰਲਾ) ਦੀ ਇੱਕ ਮੀਟਿੰਗ ਰਣਜੋਧ ਸਿੰਘ ਦੀ ਅਗਵਾਈ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈਸ ਸਕੱਤਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਦੀ ਹੋਈ ਚੋਣ ਵਿੱਚ ਜਤਿੰਦਰ ਸਿੰਘ ਮਾਨ ਨੂੰ ਪ੍ਰਧਾਨ, ਭੁਪਿੰਦਰ ਸਿੰਘ ਨੂੰ ਜਨਰਲ ਸਕੱਤਰ, ਅਜੀਤ ਸਿੰਘ ਸੋਹਲ ਨੂੰ ਪੈਟਰਨ, ਜਗੀਰ ਸਿੰਘ ਨੂੰ ਚੇਅਰਮੈਨ, ਮਨਜੀਤ ਸਿੰਘ ਸੇਠੀ ਡਿਪਟੀ ਮੇਅਰ ਨਗਰ ਨਿਗਮ ਨੂੰ ਮੁੱਖ ਸਲਾਹਕਾਰ,ਰਘਬੀਰ ਸਿੰਘ ਨੂੰ ਪ੍ਰਬੰਧਕੀ ਸਕੱਤਰ, ਜੇ ਪੀ ਸੇਠੀ ਨੂੰ ਵਿੱਤ ਸਕੱਤਰ, ਰਮੇਸ਼ ਲਾਲ ਨੂੰ ਆਡੀਟਰ, ਨਰਿੰਦਰ ਸਿੰਘ ਸੋਢੀ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ| ਇਸ ਮੌਕੇ ਸੁਰਿੰਦਰ ਸਿੰਘ ਮਾਨ, ਪ੍ਰ੍ਰੇਮ ਚੰਦ, ਉਜਲ ਸਿੰਘ, ਹਰਭਜਨ ਸਿੰਘ, ਰਣਜੋਤ ਸਿੰਘ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ|

Leave a Reply

Your email address will not be published. Required fields are marked *