ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਵਫਦ ਵਲੋਂ ਕੈਬਿਨਟ ਮੰਤਰੀ ਸਿੱਧੂ ਨਾਲ ਮੁਲਾਕਾਤ

ਐਸ. ਏ. ਐਸ ਨਗਰ, 17 ਮਈ (ਸ.ਬ.) ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-53, ਫੇਜ਼-3ਏ ਐਸ. ਏ. ਐਸ ਨਗਰ ਦਾ ਇੱਕ ਵਫਦ (ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ, ਪੰਜਾਬ) ਸ੍ਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ|
ਇਸ ਵਫਦ ਨੇ ਫੇਜ਼-3ਏ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਮੰਤਰੀ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ| ਇਨ੍ਹਾਂ ਵਿੱਚ ਮੁੱਖ ਤੌਰ ਤੇ ਫੇਜ਼-3ਏ ਅਤੇ 3ਬੀ-1 ਨੂੰ ਵੰਡਦੀ ਸੜਕ ਨੂੰ ਚੌੜਾ ਕਰਨ, ਫੇਜ਼ 3ਏ ਵਿੱਚ ਢੁੱਕਵੀਂ ਥਾਂ ਤੇ ਸਮੁਦਾਏ ਕੇਂਦਰ (ਕਮਿਊਨਿਟੀ ਸੈਂਟਰ) ਦਾ ਨਿਰਮਾਣ, ਸਿਵਲ ਡਿਸਪੈਂਸਰੀ ਅਤੇ ਡਾਕਘਰ ਦੇ ਮੁੱਦੇ ਆਦਿ ਸ਼ਾਮਿਲ ਸਨ|
ਉਕਤ ਸਮੱਸਿਆਵਾਂ ਨੂੰ ਵਾਚਣ ਉਪਰੰਤ ਮੰਤਰੀ ਸ੍ਰ. ਸਿੱਧੂ ਵੱਲੋਂ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਗਿਆ ਗਿਆ ਕਿ ਉਹ ਜਿੰਨੀ ਛੇਤੀ ਹੋ ਸਕੇ, ਇਨ੍ਹਾਂ ਦਾ ਹੱਲ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਆਦੇਸ਼ ਦੇਣਗੇ| ਇਸ ਵਫਦ ਵਿੱਚ ਸ੍ਰੀ ਹਰਬੰਸ ਸਿੰਘ, ਸ੍ਰੀ ਸਵਿੰਦਰ ਸਿੰਘ, ਸ੍ਰੀ ਜੇ.ਪੀ. ਸੇਠੀ, ਸ੍ਰੀ ਨਰਿੰਦਰ ਸਿੰਘ ਸੋਢੀ, ਸ੍ਰੀ ਰਘੁਬੀਰ ਸਿੰਘ ਅਤੇ ਸ੍ਰੀ ਭੁਪਿੰਦਰ ਸਿੰਘ ਸ਼ਾਮਿਲ ਸਨ|

Leave a Reply

Your email address will not be published. Required fields are marked *