ਰੈਜੀਡੈਂਟਸ ਵੈਲਫੇਅਰ ਫੋਰਮ ਸੈਕਟਰ 69 ਵਲੋਂ ਖੂਨਦਾਨ ਕੈਂਪ 29 ਅਕਤੂਬਰ ਨੂੰ

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਰੈਜੀਡੈਂਟਸ ਵੈਲਫੇਅਰ ਫੋਰਮ ਸੈਕਟਰ 69 ਦੀ ਇੱਕ ਮੀਟਿੰਗ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਹੋਈ| ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਫੋਰਮ ਵਲੋਂ 29 ਅਕਤੂਬਰ ਨੂੰ ਸੈਕਟਰ 69 ਵਿਖੇ ਖੂਨਦਾਨ ਕਂੈਪ ਲਗਾਇਆ ਜਾਵੇਗਾ ਜੋ ਕਿ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੋਰਮ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੈਂਪ ਦੇ ਪ੍ਰਬੰਧਾਂ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਬੰਧੀ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ|
ਇਸ ਮੌਕੇ ਸ ਚਰਨਜੀਤ ਸਿੰਘ ਬਰਾੜ, ਦਰਸ਼ਨ ਸਿੰਘ ਪੰਧੇਰ, ਰਿਟਾ. ਪ੍ਰਿੰਸੀਪਲ ਸਵਰਨ ਸਿੰਘ, ਹਾਕਮ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਸਰਦਾਰਾ ਸਿੰਘ, ਹਰਦੀਪ ਸਿੰਘ, ਕੁਲਵੰਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਬਲਦੇਵ ਸਿੰਘ, ਕੁਲਵੰਤ ਸਿੰਘ ਟੀਵਾਣਾ, ਅਮਰੀਕ ਸਿੰਘ, ਹਰਭਜਨ ਸਿੰਘ ਸੈਣੀ, ਜੌਸ਼ਨ ਸਿੰਘ, ਭਿੰਦਰ ਮੱਲ, ਅਜੀਤ ਸਿੰਘ, ਜਰਨੈਲ ਸਿੰਘ ਰਿਟਾ ਪੀ ਸੀ ਐਸ, ਲਾਲ ਸਿੰਘ, ਮਨਜੀਤ ਸਿੰਘ, ਭਾਗ ਸਿੰਘ, ਸ਼ਵਿੰਦਰ ਸਿੰਘ ਮਾਨ, ਬਲਦੇਵ ਸੈਣੀ, ਮਹਿੰਦਰ ਸਿੰਘ, ਅਸ਼ੋਕ ਕੁਮਾਰ, ਜਸਵੰਤ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *