ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਉਪਰ ਚਰਚਾ

ਐਸ ਏ  ਐਸ ਨਗਰ, 6 ਜੂਨ (ਸ.ਬ.) ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਮੀਟਿੰਗ ਪ੍ਰਧਾਨ ਕ੍ਰਿਸ਼ਨਾ ਮਿੱਤੂ ਦੀ ਅਗਵਾਈ ਵਿਚ ਹੋਈ, ਜਿਸ ਵਿੱਚ ਵੱਖ-ਵੱਖ ਮੁੱਦਿਆਂ ਉਪਰ ਚਰਚਾ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦਸਿਆ ਕਿ ਮੀਟਿੰਗ ਵਿੱਚ ਮੀਤ ਪ੍ਰਧਾਨ ਸਤਨਾਮ ਸਿੰਘ ਭਿੰਡਰ ਨੇ ਗਮਾਡਾ ਦੇ ਐਸ ਈ ਸ. ਦਵਿੰਦਰ ਸਿੰਘ ਨਾਲ ਵਿਚਾਰੇ ਮੁੱਦਿਆਂ ਬਾਰੇ ਜਾਣਕਾਰੀ ਦਿਤੀ| ਇਹਨਾਂ ਮੁਦਿਆਂ ਵਿੱਚ  ਸੈਕਟਰ-78 ਦੇ ਵੱਡੇ ਪਾਰਕ ਦੀ  ਸੰਭਾਲ ਕਰਨਾ, ਬੈਠਣ ਲਈ ਹੋਰ ਬੈਂਚ ਲਗਾਉਣਾ, ਛੋਟੇ ਪਰਕਾਂ ਦਾ ਵਿਕਾਸ ਕਰਨ, ਸੜਕ ਨੂੰ ਠੀਕ ਕਰਨ, ਸੜਕ ਦੇ ਦੋਵੇਂ ਪਾਸੇ ਮਲਬੇ ਨੂੰ ਹਟਾਉਣ ਅਤੇ ਕਰਵ ਚੈਨਲ ਲਗਾਉਣ, ਅੰਦਰੂਨੀ ਸੜਕਾਂ ਤੇ ਪ੍ਰੀਮਿਕਸ ਪਾਉਣ, ਪਾਰਕਾਂ ਵਿੱਚ ਲਾਈਟਾਂ ਨੂੰ ਚਾਲੂ ਕਰਨ, ਬਰਸਾਤ ਤੋਂ ਪਹਿਲਾਂ ਰੋੜ ਗਲੀਆਂ ਅਤੇ ਮੇਨ ਹੋਲਾਂ ਦੀ ਸਫਾਈ ਕਰਨ, ਕਮਿਊਨਟੀ ਸੈਂਟਰ ਤੇ ਬੂਥ ਮਾਰਕੀਟ ਬਨਾਉਣਾ ਵੀ ਸ਼ਾਮਲ ਸਨ|
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਸੈਕਟਰ-78 ਦਾ ਵਿਕਾਸ ਕਰਨ ਦੀ ਅਪੀਲ ਕੀਤੀ| ਇਸ ਮੌਕੇ ਚੇਅਰਮੈਨ ਸੁੱਚਾ ਸਿੰਘ ਕਲੌੜ, ਸ੍ਰੀ. ਮੀਤ ਪ੍ਰਧਾਨ ਮੇਜਰ ਸਿੰਘ, ਵਿੱਤ ਸਕੱਤਰ ਰਮਣੀਕ ਸਿੰਘ, ਜਗਜੀਤ ਸਿੰਘ, ਨਿਰਮਲ ਸਿੰਘ ਸਭਰਵਾਲ, ਵਿਨੋਦ ਕੁਮਾਰ, ਰਾਣਾ, ਬਸੰਤ ਸਿੰਘ, ਮੁਕੇਸ਼ ਕੁਮਾਰ ਤੇ ਹੋਰ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *