ਰੈਨਬੈਕਸੀ ਫੈਕਟਰੀ ਦੀ ਕੰਧ ਦੇ ਨਾਲ ਲੋਕਾਂ ਨੇ ਮਲਬੇ ਦੇ ਢੇਰ ਲਗਾਏ

ਐਸ ਏ ਐਸ ਨਗਰ, 9 ਅਕਤੂਬਰ (ਆਰ ਪੀ ਵਾਲੀਆ) ਪਿੰਡ ਮੁਹਾਲੀ ਦੇ ਨਾਲ ਲੱਗਦੀ ਰੈਨਬੈਕਸੀ ਫੈਕਟਰੀ ਦੀ ਕੰਧ ਦੇ ਨਾਲ ਵਾਲੀ ਥਾਂ ਤੇ ਪਿਛਲੇ ਕੁੱਝ ਸਮੇਂ ਤੋਂ ਲੋਕਾਂ ਵਲੋਂ ਮਲਬਾ ਸੁੱਟੇ ਜਾਣ ਕਰਕੇ ਉੱਥੇ ਮਲਬੇ ਦੇ  ਢੇਰ ਲਗੇ ਹੋਏ ਹਨ| 
ਇਸ ਮਲਬੇ ਕਾਰਨ ਆਲੇ ਦੁਆਲੇ ਦੇ ਖੇਤਰ ਵਿਚ ਗੰਦਗੀ ਫੈਲਦੀ ਰਹਿੰਦੀ ਹੈ ਅਤੇ ਇਸ ਮਲਬੇ ਕਾਰਨ ਹਰ ਸਮੇਂ ਮਿੱਟੀ ਘੱਟਾ ਉਡ ਉਡ ਕੇ ਰਾਹਗੀਰਾਂ ਦੀਆਂ ਅੱਖਾਂ ਵਿਚ ਪੈਂਦਾ ਰਹਿੰਦਾ ਹੈ| ਅਕਸਰ ਹੀ ਇਸ ਮਲਬੇ ਵਿਚ ਸ਼ਾਮਲ ਇੱਟਾਂ ਰੋੜੇ ਬੱਚਿਆਂ ਵਲੋਂ ਜਾਂ ਕਾਗਜ ਚੁੱਕਣ ਵਾਲਿਆਂ ਵਲੋਂ ਸੜਕ ਵਾਲੇ ਪਾਸੇ ਸੁੱਟ ਦਿੱਤਾ ਜਾਂਦਾ ਹੈ  ਜਿਸ ਕਾਰਨ ਇਹਨਾਂ ਇੱਟਾਂ ਰੋੜਿਆਂ ਕਾਰਨ ਦੋ ਪਹੀਆਂ ਵਾਹਨ ਚਾਲਕਾਂ ਨਾਲ ਹਾਦਸੇ ਵਾਪਰਨ ਦਾ ਖਤਰਾ ਬਣ ਜਾਂਦਾ ਹੈ| 
ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਥਾਂ ਮਲਬਾ ਸੁੱਟਣ ਤੇ ਪਾਬੰਦੀ ਲਗਾਈ ਜਾਵੇ| 

Leave a Reply

Your email address will not be published. Required fields are marked *