ਰੈਸਟੋਰੈਂਟ ਦਾ ਮੈਨੇਜਰ ਗ੍ਰਿਫਤਾਰ

ਚੰਡੀਗੜ੍ਹ,14 ਫਰਵਰੀ (ਰਾਹੁਲ) ਸੈਕਟਰ 35 ਸੀ ਵਿਚ ਬਿਨਾ ਆਗਿਆ ਰਾਤ 2 ਵਜੇ ਤੱਕ ਰੈਸਟੋਰੈਂਟ ਬਰਗਰ ਕਿੰਗ ਖੁਲਾ ਹੋਣ ਕਾਰਨ ਪੁਲੀਸ ਨੇ ਉਥੋਂ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰ 36 ਦੇ ਥਾਣਾਂ ਮੁੱਖੀ ਨਸੀਬ ਸਿੰਘ ਨੇ ਦਸਿਆ ਕਿ ਰਾਤ ਨੂੰ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਕਰ ਰਹੇ ਸਨ ਕਿ ਰਾਤ ਦ ੋ ਵਜੇ ਉਪਰੋਕਤ ਰੈਸਟੋਰੈਂਟ ਖੁਲਾ ਦਿਖਾਈ ਦਿਤਾ, ਜਿਸ ਕਰਕੇ ਇਸ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ| ਜਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਰੈਸਟੋਰੈਂਟ ਸਿਰਫ ਰਾਤ ਦੇ ਗਿਆਰਾਂ ਵਜੇ ਤੱਕ ਹੀ ਖੋਲੇ ਜਾ ਸਕਦੇ ਹਨ|

Leave a Reply

Your email address will not be published. Required fields are marked *