ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 10 ਦੀ ਚੋਣ ਵਿੱਚ ਨਿਰਮਲ ਸਿੰਘ ਕੰਡਾ ਨੂੰ ਪ੍ਰਧਾਨ ਚੁਣਿਆ

ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 10 ( ਸੈਕਟਰ-64 ) ਦੀ ਚੋਣ ਵਿੱਚ ਨਿਰਮਲ ਸਿੰਘ ਕੰਡਾ ਨੂੰ ਪ੍ਰਧਾਨ ਚੁਣਿਆ ਗਿਆ| ਇਸ ਦੇ ਨਾਲ ਹੀ ਤਾਰਾ ਸਿੰਘ ਨੂੰ ਸਰਪਰਸਤ, ਸਤਵਿੰਦਰ ਸਿੰਘ ਸੇਤੀਆ ਨੂੰ ਜਨਰਲ ਸਕੱਤਰ ਅਤੇ ਪਰਮਜੀਤ ਭਟਵਾ ਨੂੰ ਕੈਸ਼ੀਅਰ ਚੁਣਿਆ ਗਿਆ| ਬਾਕੀ ਅਹੁਦੇਦਾਰਾਂ ਵਿੱਚ ਸੰਤ ਸਿੰਘ ਮੀਤ ਪ੍ਰਧਾਨ, ਗੁਰਜੀਤ ਸਿੰਘ ਜੌਹਰ ਸੰਯੁਕਤ ਸਕੱਤਰ (ਵਿੱਤ), ਇੰਦਰਪਾਲ ਸਿੰਘ ਕੱਕੜ ਪ੍ਰੈਸ ਸਕੱਤਰ, ਮਨਜੀਤ ਸਿੰਘ ਮੁਖ ਸਲਾਹਕਾਰ, ਗੁਰਵਿੰਦਰ ਸਿੰਘ ਸੁਖੇਜਾ ਸਲਾਹਕਾਰ ਅਤੇ ਜਸਬੀਰ ਸਿੰਘ ਸਕੱਤਰ ਚੁਣੇ ਗਏ|
ਇਸ ਮੌਕੇ ਨਿਰਮਲ ਸਿੰਘ ਕੰਡਾ ਨੇ ਕਿਹਾ ਕਿ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਫੇਜ਼ 10 ਦੇ ਵਸਨੀਕਾਂ ਦੀਆਂ ਸਮੱਸਿਆਵਾ ਦੇ ਹਲ ਲਈ ਕੰਮ ਕਰਣਗੇ| ਇਸ ਮੌਕੇ ਡਾ ਮੇਜਰ ਸਿੰਘ ਥਿੰਦ,ਧਰਮਜੀਤ ਸਿੰਘ, ਸਿਧਾਂਤ ਗੋਪੀ, ਸ਼ੁਭਮ ਸ਼ਰਮਾ, ਦਿਲਦਾਰ ਸਿੰਘ, ਮਿਕੀ ਰੰਧਾਵਾ, ਹਰਪ੍ਰੀਤ ਸਿੰਘ ਜੌਹਰ, ਹਰਪਾਲ ਸਿੰਘ,ਜਸਕਰਨ ਸਿੰਘ, ਤਜਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਸਨੀਕ ਹਾਜਰ ਸਨ|

Leave a Reply

Your email address will not be published. Required fields are marked *