ਰੋਜਾਨਾ ਪੀਓ ਸ਼ਰਾਬ, ਘੱਟ ਹੋਵੇਗਾ ਭਾਰ : ਰਿਸਰਚ

ਸ਼ਰਾਬ ਨੂੰ ਲੈ ਕੇ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ, ਜਿਸ ਨੂੰ ਜਾਣਕੇ ਸ਼ਾਇਦ ਤੁਸੀਂ ਵੀ ਸ਼ਰਾਬ ਪੀਣਾ ਸ਼ੁਰੂ ਕਰ ਦੇਵੋਗੇ| ਮਾਹਿਰਾਂ ਨੇ ਸ਼ਰਾਬ ਵਿੱਚ ਇੱਕ ਕੈਮੀਕਲ ਰੇਜਵਿਰਟਰਾਲ ਦੀ ਖੋਜ ਕੀਤੀ ਹੈ| ਇਹ ਕੈਮੀਕਲ ਸਰੀਰ ਦੇ ਫੈਟ ਸੈਲ ਨੂੰ ਜ਼ਿਆਦਾ ਫੈਟ ਪ੍ਰਾਪਤ ਕਰਨ ਤੋਂ ਰੋਕਦਾ ਹੈ| ਇਸ ਰਿਸਰਚ ਦੇ ਮੁਤਾਬਿਕ, ਰੋਜਾਨਾ ਦੋ ਗਲਾਸ ਸ਼ਰਾਬ ਪੀਣ ਨਾਲ ਮੋਟਾਪੇ ਦਾ ਰਿਸਕ 70 ਫੀਸਦੀ ਘੱਟ ਹੋ ਜਾਂਦਾ ਹੈ|
ਇਸ ਰਿਸਰਚ ਵਿੱਚ 20,000 ਲੋਕਾਂ ਦੀ ਪ੍ਰੀਖਿਆ ਕੀਤੀ ਗਈ| ਇਸ ਪ੍ਰੀਖਿਆ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਦਾ ਭਾਰ ਵਧਿਆ ਸੀ, ਉਨ੍ਹਾਂ ਲੋਕਾਂ ਨੇ ਅਲਕੋਹਲ ਦਾ ਸੇਵਨ ਨਹੀਂ ਕੀਤਾ ਸੀ| ਇਸਦੇ ਮੁਤਾਬਿਕ, ਸ਼ਾਮ ਨੂੰ ਸ਼ਰਾਬ ਲੈਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸਦੀ ਕੈਲਰੀ ਨਾਲ ਢਿੱਡ ਭਰਿਆ-ਭਰਿਆ ਮਹਿਸੂਸ ਹੁੰਦਾ ਹੈ|
ਇੱਕ ਹੋਰ ਰਿਸਰਚ ਵਿੱਚ ਕਮਰ ਦੀ ਮੋਟਾਈ ਅਤੇ ਸ਼ਰਾਬ ਦੇ ਸੇਵਨ ਦੇ ਵਿੱਚ ਸੰਬੰਧ ਦੱਸਿਆ ਗਿਆ ਹੈ| ਇਸਦੇ ਮੁਤਾਬਿਕ, ਜੋ ਲੋਕ ਰੋਜਾਨਾ ਸ਼ਰਾਬ ਪੀਂਦੇ ਹਨ, ਉਨ੍ਹਾਂ ਦੀ ਕਮਰ ਸ਼ਰਾਬ ਨਾ ਪੀਣ ਵਾਲੇ ਲੋਕਾਂ ਦੀ ਤੁਲਣਾ ਵਿੱਚ ਸਲਿਮ ਹੁੰਦੀ ਹੈ|
ਬਿਊਰੋ

Leave a Reply

Your email address will not be published. Required fields are marked *