ਰੋਡਵੇਜ ਮੁਲਜਮਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਪੇ-ਕਮਿਸ਼ਨ ਨਾਲ ਮੀਟਿੰਗ ਕੀਤੀ

ਐਸ. ਏ. ਐਸ. ਨਗਰ, 18 ਅਪ੍ਰੈਲ (ਸ.ਬ.) ਪੰਜਾਬ ਰੋਡਵੇਜ , ਮੁਲਾਜਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਛੇਵੇਂ ਪੇ ਕਮਿਸ਼ਨ ਨਾਲ ਸਿਵਲ ਸਕੱਤਰੇਤ -2 ਸੈਕਟਰ -9 ਵਿੱਚ ਹੋਈ| ਮੀਟਿੰਗ ਵਿੱਚ ਪੇ ਕਮਿਸ਼ਨ ਦੇ ਚੇਅਰਮੈਨ ਸ. ਜੈ ਸਿੰਘ ਗਿੱਲ, ਸ੍ਰੀ ਜਸਪਾਲ ਸਿੰਘ ਗਿੱਲ, ਆਈ. ਏ. ਐਸ., ਪਿੰ੍ਰਸੀਪਲ ਸਕੱਤਰ ਪੰਜਾਬ ਸਰਕਾਰ (ਮੈਂਬਰ ਸਕੱਤਰ ਛੇਵਾਂ ਪੇ ਕਮਿਸ਼ਨ) ਅਤੇ ਸ੍ਰੀਮਤੀ ਅਜੰਤਾ ਦਿਆਲਨ ਆਈ ਆਈ ਏ ਐਸ (ਮੈਂਬਰ ਛੇਵਾਂ ਪੇ ਕਮਿਸ਼ਨ) ਅਤੇ ਸਾਂਝੀ ਐਕਸ਼ਨ ਕਮੇਟੀ ਵਲੋਂ ਸ੍ਰੀ ਸੁਰਿੰਦਰ ਸਿੰਘ, ਅਵਤਾਰ ਸਿੰਘ ਸੇਖੋਂ, ਜਗਦੀਸ਼ ਸਿੰਘ, ਗੁਰਦੇਵ ਸਿੰਘ, ਤਰਲੋਚਨ ਸਿੰਘ, ਨੀਰਜ ਕੁਮਾਰ, ਪ੍ਰਵੀਨ ਕੁਮਾਰ, ਗੁਰਦਿਆਲ ਸਿੰਘ ਜਸਵਿੰਦਰ ਸਿੰਘ ਸ਼ਾਮਲ ਹੋਏ| ਸ੍ਰੀ ਰਣਵੀਰ ਸਿੰਘ ਢਿਲੋਂ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਆਪਣਾ ਮੰਗ ਪੱਤਰ ਪੇ ਕਮਿਸ਼ਨ ਦੇ ਸਾਹਮਣੇ ਰੱਖਿਆ| ਐਕਸ਼ਨ ਕਮੇਟੀ ਵਲੋਂ ਪੰਜਵੇਂ ਪੇ ਕਮਿਸ਼ਨ ਅਤੇ ਕੈਬਨਿਟ ਸਬ ਕਮੇਟੀ ਵਲੋਂ ਪੰਜਵੇਂ ਪੇ ਕਮਿਸ਼ਨ ਅਤੇ ਕੈਬਨਿਟ ਸਬ ਕਮੇਟੀ ਵਲੋਂ ਵੱਖ ਵੱਖ ਕੈਟਾਗਿਰੀਆਂ ਦੀਆਂ ਅਨਾਮਲੀਆਂ ਨੂੰ ਵੀ ਵਿਸਥਾਰ ਪੂਰਵਕ ਪੇ ਕਮਿਸ਼ਨ ਦੇ ਸਾਹਮਣੇ ਰੱਖਿਆ| ਪੇ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਵਲੋਂ ਐਕਸ਼ਨ ਕਮੇਟੀ ਦੇ ਵਫਦ ਨੂੰ ਧਿਆਨ ਪੂਰਵਕ ਸੁਣਿਆ ਅਤੇ ਪਿਛਲੀਆਂ ਅਨਾਮਲੀਆਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ|

Leave a Reply

Your email address will not be published. Required fields are marked *