ਰੋਡ ਸਾਈਡ ਰੇਹੜੀ ਫੜੀ ਵਰਕਰ ਯੂਨੀਅਨ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 14 ਮਾਰਚ (ਸ.ਬ.) ਰੋਡ ਸਾਈਡ ਰੇਹੜੀ ਫੜੀ ਵਰਕਰ ਯੂਨੀਅਨ ਮੁਹਾਲੀ ਦੀ ਇਕ ਮੀਟਿੰਗ ਸ਼ਾਹੀਮਾਜਰਾ ਦੇ ਪਾਰਕ ਵਿੱਚ ਪ੍ਰਧਾਨ ਰਾਮ ਮਿਲਨ ਗੌੜ ਦੀ ਅਗਵਾਈ ਵਿੱਚ ਹੋਈ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਰਾਮ ਮਿਲਨ ਗੌੜ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਨੇ ਅਜੇ ਤਕ ਸਟਰੀਟ ਵਂੈਡਰਜ ਐਕਟ ਲਾਗੂ ਹੀ ਨਹੀਂ ਕੀਤਾ| ਮੁਹਾਲੀ ਦੇ ਸਾਰੇ ਰੇਹੜੀ ਫੜੀ ਦੁਕਾਨਦਾਰਾਂ ਅਤੇ ਸਟ੍ਰੀਟ ਵਂੈਡਰਾਂ ਨੂੰ ਅਵੇਅਰਨੈਸ ਅਤੇ ਸਕਿਲ ਸਰਟੀਫਿਕੇਟ ਦੀ ਵੀ ਲੋੜ ਹੈ, ਤਾਂ ਕਿ ਸਾਰਿਆਂ ਨੂੰ ਹਾਈਜੈਨਿਕ ਅਤੇ ਸਫਾਈ ਦੀ ਜਾਣਕਾਰੀ ਮਿਲ ਸਕੇ| ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਅੱਛੇ ਲਾਲ ਸੋਨੀ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਯੂਨੀਅਨ ਦੀ ਜਨਰਲ ਮੀਟਿੰਗ 27 ਮਾਰਚ ਨੂੰ ਫੇਜ 3 ਬੀ 2 ਵਿੱਚ ਹੋਵੇਗੀ| ਇਸ ਮੌਕੇ ਨੇਤਰ ਸਿੰਘ, ਸਰਿਤਾ ਦੇਵੀ, ਰਾਮਪਾਲ, ਵੀਰ ਬਹਾਦਰ, ਜੋਰਵਮ ਬਹਾਦਰ, ਜਵਾਹਰ ਪ੍ਰਸਾਦ, ਹਰੀ ਪ੍ਰਸਾਦ, ਸ਼ਿਵ ਸ਼ੰਕਰ ਪਾਠਕ, ਜਯੋਤੀ ਠਾਕੁਰ ਵੀ ਮੌਜੂਦ ਸਨ|

Leave a Reply

Your email address will not be published. Required fields are marked *