ਰੋਨਾਲਡੋ ਨੇ ਦਾਗਿਆ ਸਾਲ ਦਾ ਪਹਿਲਾ ਗੋਲ, ਮੈਡ੍ਰਿਡ ਨੇ ਦਰਜ ਕੀਤੀ ਰਿਕਾਰਡ ਜਿੱਤ

ਮੈਡ੍ਰਿਡ, 9 ਜਨਵਰੀ (ਸ.ਬ.) ਰੀਅਲ ਮੈਡ੍ਰਿਡ ਨੇ ਗ੍ਰੇਨਾਡਾ ਦੇ ਖਿਲਾਫ ਖੇਡੇ ਗਏ ਮੁਕਾਬਲੇ ਵਿੱਚ 5-0 ਨਾਲ ਜਿੱਤ ਦਰਜ ਕਰਦੇ ਹੋਏ ਰਿਕਾਰਡ ਸਫਲਤਾ ਦਰਜ ਕੀਤੀ| ਇਹ ਰਿਕਾਰਡ ਹੈ ਸਪੈਨਿਸ਼ ਫੁੱਟਬਲ ਵਿੱਚ 39 ਮੈਚਾਂ ਵਿੱਚ ਅਜੇਤੂ ਰਹਿਣ ਦਾ ਜਿਸ ਵਿੱਚ ਰੀਅਲ ਨੇ ਬਾਰਸੀਲੋਨਾ ਦੀ ਬਰਾਬਰੀ ਕਰ ਲਈ ਹੈ|
ਇਸ ਮੁਕਾਬਲੇ ਵਿੱਚ ਰੋਨਾਲਡੋ ਨੇ ਇਕ ਗੋਲ ਕੀਤਾ| ਚੌਥੀ ਵਾਰ ਬੈਲਨ ਡੀਓਰ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਇਸ ਸਰਵਸ਼੍ਰੇਸ਼ਠ ਫੁੱਟਬਾਲਰ ਨੇ ਨਵੇਂ ਸਾਲ ਵਿੱਚ ਆਪਣਾ ਪਹਿਲਾ ਗੋਲ ਕੀਤਾ|

Leave a Reply

Your email address will not be published. Required fields are marked *