ਰੋਪੜ ਜੇਲ੍ਹ ਵਿੱਚ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਉਪਰ ਹਮਲਾ

ਰੋਪੜ, 25 ਸਤੰਬਰ (ਸ.ਬ.) ਰੋਪੜ ਦੀ ਸਬ ਜੇਲ੍ਹ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਸਜਾ ਭੁਗਤਨ ਪਹੁੰਚੇ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਉਪਰ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਵਲੋਂ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਗਿਆ| ਉਸ ਨੂੰ ਜਖਮੀ ਹਾਲਤ ਵਿੱਚ ਰੋਪੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਹਸਪਤਾਲ ਵਿਚੋਂ ਇਲਾਜ ਤੋਂ ਬਾਅਦ ਨਿਸ਼ਾਂਤ ਸ਼ਰਮਾ ਨੂੰ ਮੁੜ ਜੇਲ ਵਿੱਚ ਭੇਜ ਦਿੱਤਾ ਗਿਆ ਹੈ|
ਜਿਕਰਯੋਗ ਹੈ ਕਿ ਨਿਸ਼ਾਂਤ ਸ਼ਰਮਾ (ਜਿਸਨੇ ਪਿਛਲੇ ਸਮੇਂ ਦੌਰਾਨ ਸ਼ਿਵ ਸੈਨਾ ਹਿੰਦ ਦੀ ਸਥਾਪਨਾ ਕੀਤੀ ਸੀ) ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ ਸੁਰਖਿਆ ਮਿਲੀ ਹੋਈ ਸੀ| ਨਿਸ਼ਾਂਤ ਸ਼ਰਮਾ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਸਾਬਕਾ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਚੰਡੀਗੜ੍ਹ ਕੋਰਟ ਵਿੱਚ ਪੇਸ਼ੀ ਭੁਗਤਣ ਆਏ ਜਗਤਾਰ ਸਿੰਘ ਹਵਾਰਾ (ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ) ਉਪਰ ਹਮਲਾ ਕੀਤਾ ਸੀ ਅਤੇ ਇਸ ਹਮਲੇ ਦਾ ਹਵਾਰਾ ਵਲੋਂ ਵੀ ਤੁਰੰਤ ਹੀ ਜਵਾਬ ਦੇ ਦਿਤਾ ਗਿਆ ਸੀ|
ਨਿਸ਼ਾਂਤ ਸ਼ਰਮਾ ਖਿਲਾਫ ਸਾਲ 2011 ਵਿੱਚ ਕੁਰਾਲੀ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ ਬੀਤੇ ਕੱਲ ਚਾਰ ਸਾਲ ਕੈਦ ਦੀ ਸਜਾ ਸੁਣਾਈ ਗਈ ਹੈ| ਉਸਨੂੰ ਸਜਾ ਭੁਗਤਣ ਲਈ ਰੋਪੜ ਜੇਲ ਵਿੱਚ ਭੇਜਿਆ ਗਿਆ ਹੈ ਅਤੇ ਅੱਜ ਉਸਤੇ ਇਹ ਹਮਲਾ ਹੋ ਗਿਆ|

Leave a Reply

Your email address will not be published. Required fields are marked *