ਰੋਮੀ ਘੜਾਮੇਂ ਵਾਲਾ ਦੇ ਗੀਤ ‘ਅੰਦੋਲਨਜੀਵੀ’ ਦੀ ਸ਼ੂਟਿੰਗ ਮੁਕੰਮਲ
ਘਨੌਲੀ, 19 ਫਰਵਰੀ (ਸ.ਬ.) ਆਪਣੀਆਂ ਵਿਅੰਗਮਈ ਚੋਭਾਂ ਲਈ ਮਸ਼ਹੂਰ ਗਾਇਕ ਅਤੇ ਗੀਤਕਾਰ ਰੋਮੀ ਘੜਾਮੇਂ ਵਾਲਾ ਦੇ ਗੀਤ ‘ਅੰਦੋਲਨਜੀਵੀ’ ਦੀ ਸ਼ੂਟਿੰਗ ਨੇੜਲੇ ਪਿੰਡ ਪਤਿਆਲਾਂ ਦੇ ਰਣਜੀਤ ਫਾਰਮ ਵਿਖੇ ਮੁਕੰਮਲ ਕਰ ਲਈ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਗੁਰਵਿੰਦਰ ਸਿੰਘ ਕਾਕੂ ਨੇ ਦੱਸਿਆ ਕਿ ਫਿਲਮਾਂਕਣ ਵਿੱਚ ਮੁੱਖ ਭੂਮਿਕਾਵਾਂ ਰੋਮੀ, ਮਿਸ ਰਿੰਸੀ ਸ਼ੇਰਗਿੱਲ ਅਤੇ ਗੁਰੂ ਨਾਨਕ ਸ. ਸ. ਸਕੂਲ ਲੋਧੀਮਾਜਰਾ ਦੇ ਵਿਦਿਆਰਥੀਆਂ ਨੇ ਨਿਭਾਈਆਂ ਹਨ। ਇਸ ਦੌਰਾਨ ਅਸਿਸਟੈਂਟ ਡਾਇਰੈਕਟਰ ਬਲਜੀਤ ਸਿੰਘ ਬੱਲੀ, ਕੈਮਰਾਮੈਨ ਦਵਿੰਦਰ ਸਿੰਘ (ਭੁੱਲਰ), ਸਵਰਨਜੀਤ ਸਿੰਘ ਬੌਬੀ ਸਰਪੰਚ ਬਹਾਦਰਪੁਰ, ਜਸਵਿੰਦਰ ਸਿੰਘ ਰਿੰਕੂ, ਜਸਪ੍ਰੀਤ ਸਿੰਘ ਜੱਸਾ ਅਤੇ ਕਾਕਾ ਜਸਮਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।