ਰੋਮੀ ਘੜਾਮੇਂ ਵਾਲਾ ਦੇ ਗੀਤ ‘ਲਾਲ ਕਿਲੇ ਦੀ ਮੋਰੀ’ ਦੀ ਸ਼ੂਟਿੰਗ ਮੁਕੰਮਲ

ਐਸ ਏ ਐਸ ਨਗਰ, 10 ਜੁਲਾਈ  (ਸ.ਬ.) ਗੀਤਕਾਰ ਅਤੇ ਗਾਇਕ ਰੋਮੀ ਘੜਾਮੇਂ ਵਾਲ਼ਾ ਦੇ ਨਵੇਂ ਗੀਤ ‘ਲਾਲ ਕਿਲੇ ਦੀ ਮੋਰੀ’ ਦੀ ਸ਼ੂਟਿੰਗ ਅੱਜ ਮੁਕੰਮਲ ਕਰ ਲਈ ਗਈ ਹੈ|
ਨਵੇਂ ਗੀਤ ਬਾਰੇ ਜਾਣਕਾਰੀ ਦਿੰਦਿਆਂ ਰੋਮੀ ਨੇ ਦੱਸਿਆ ਕਿ ਆਮ ਭਾਰਤੀ ਨਾਗਰਿਕ ਨਾਲ਼ ਪਿਛਲੇ 73 ਸਾਲਾਂ ਤੋਂ ਵਾਪਰ ਰਹੀਆਂ ਤ੍ਰਾਸਦੀਆਂ ਨੂੰ ਬਿਆਨ ਕਰਦਾ ਇਹ ਗੀਤ ਉਸਨੇ ਖੁਦ ਲਿਖਿਆ ਅਤੇ ਗਾਇਆ ਹੈ| ਵੀਡੀਓ ਫ਼ਿਲਮਾਂਕਣ ਭਿੰਦਰ ਤਾਜ (ਤਾਜ ਸ਼ੂਟਿੰਗ ਸਟੂਡੀਉ ਜਾਂਸਲਾ) ਨੇ ਕੀਤਾ ਤੇ ਪ੍ਰੋਡਿਊਸ ਨਵਦੀਪ ਜੋਧਾਂ ਕੈਨੇਡਾ ਅਤੇ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ ਨੇ ਕੀਤਾ ਹੈ| ਉਹਨਾਂ ਦੱਸਿਆ ਕਿ ਐਡੀਟਿੰਗ ਦਾ ਰਹਿੰਦਾ ਕੰਮ ਪੂਰਾ ਹੋਣ ਉਪਰੰਤ ਜੁਲਾਈ ਦੇ ਮਹੀਨੇ ਵਿੱਚ ਹੀ ਅੰਤਰਰਾਸ਼ਟਰੀ ਜਥੇਬੰਦੀ ਐਨ ਆਰ ਆਈ ਇਨਕਲਾਬੀ ਮੰਚ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *