ਰੋਸਾਲਿੰਡ ਕਰਾਊਚਰ  ਬਣੀ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਪ੍ਰਧਾਨ

ਆਸਟ੍ਰੇਲੀਆ, 20 ਜੂਨ (ਸ.ਬ.)  ਵਕੀਲ ਅਤੇ ਅਕੈਡਮੀ ਤੋਂ ਸੇਵਾ ਮੁਕਤ ਪ੍ਰੋਫੈਸਰ ਰੋਸਾਲਿੰਡ ਕਰਾਊਚਰ ਦੀ ਨਿਯੁਕਤੀ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਪ੍ਰਧਾਨ ਵਜੋਂ ਕੀਤੀ ਗਈ ਹੈ| ਉਨ੍ਹਾਂ ਨੇ ਗਿਲੀਅਨ ਟ੍ਰਿਗਸ ਦੀ ਥਾਂ ਲਈ ਹੈ| ਅਟਾਰਨੀ ਜਨਰਲ ਜਾਰਜ ਬਰੈਂਡਿਸ ਨੇ ਅੱਜ ਐਲਾਨ ਕੀਤਾ ਕਿ ਕਰਾਊਚਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੀ ਪ੍ਰਧਾਨ ਵਜੋਂ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ 30 ਜੁਲਾਈ ਨੂੰ ਇਹ ਅਹੁਦਾ ਸੌਂਪਿਆ ਜਾਵੇਗਾ| ਜਾਰਜ ਨੇ ਕਿਹਾ ਕਿ ਪ੍ਰੋਫੈਸਰ ਕਰਾਊਚਰ ਦਾ ਵਕੀਲ ਅਤੇ ਅਕੈਡਮੀ ਦੇ ਮੈਂਬਰ ਵਜੋਂ ਸ਼ਾਨਦਾਰ ਕਰੀਅਰ ਰਿਹਾ ਹੈ| ਉਨ੍ਹਾਂ ਦੱਸਿਆ ਕਿ ਉਹ ਕਾਨੂੰਨੀ ਅਤੇ ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣ ਦੀ ਬਹੁਤ ਵਧੀਆ ਪ੍ਰਤੀਨਿਧੀ ਹੈ| ਪ੍ਰੋਫੈਸਰ ਕਰਾਊਚਰ ਨੇ ਆਸਟ੍ਰੇਲੀਅਨ ਕਾਨੂੰਨ ਸੁਧਾਰ ਕਮਿਸ਼ਨ ਦੇ ਪ੍ਰਧਾਨ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ|
ਕਰਾਊਚਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਅਹੁਦੇ ਲਈ ਸਨਮਾਨਤ ਕੀਤਾ ਗਿਆ, ਜਿਸ ਲਈ ਉਹ ਮਾਣ ਮਹਿਸੂਸ ਕਰਦੀ ਹੈ| ਉਨ੍ਹਾਂ ਕਿਹਾ ਕਿ ਮੈਂ ਜੁਲਾਈ ਦੇ ਅਖੀਰ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਸ਼ਾਮਲ ਹੋਵੇਗੀ| ਇਸ ਦਰਮਿਆਨ ਮੇਰਾ ਧਿਆਨ ਆਸਟ੍ਰੇਲੀਅਨ ਕਾਨੂੰਨ ਸੁਧਾਰ ਕਮਿਸ਼ਨ ਵੱਲ ਵੀ ਰਹੇਗਾ| ਇੱਥੇ ਦੱਸ ਦੇਈਏ ਕਿ ਪ੍ਰੋਫੈਸਰ ਟ੍ਰਿਗਸ ਨੂੰ ਵਿਵਾਦਾਂ ਅਤੇ ਗਠਜੋੜ ਸਰਕਾਰ ਨਾਲ ਵਿਗੜਦੇ ਰਿਸ਼ਤਿਆਂ ਤੋਂ ਬਾਅਦ ਕਮਿਸ਼ਨ ਦੇ ਅਹੁਦੇ ਤੋਂ ਵੱਖ ਕਰ ਦਿੱਤਾ ਗਿਆ|

Leave a Reply

Your email address will not be published. Required fields are marked *