ਰੋਹਤਕ ਵਿੱਚ ਏ.ਐਸ.ਆਈ ਦੇ ਬੇਟੇ ਦਾ ਕਤਲ

ਰੋਹਤਕ, 8 ਜੂਨ (ਸ.ਬ.) ਰੋਹਤਕ ਵਿੱਚ ਦੇਰ ਰਾਤ ਦਿੱਲੀ ਪੁਲੀਸ ਦੇ ਏ.ਐਸ.ਆਈ ਦੇ ਬੇਟੇ ਮਿਲਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ| ਇਹ ਘਟਨਾ ਜ਼ਿਲੇ ਦੇ ਮੋਖਰਾ ਪਿੰਡ ਦੀ ਹੈ| ਇੱਕ ਝਗੜਾ ਬੱਸ ਦੀ ਸੀਟ ਨੂੰ ਲੈ ਕੇ ਹੋਇਆ ਸੀ| ਝਗੜਾ ਇੰਨਾ ਵਧ ਗਿਆ ਕਿ ਦੇਰ ਰਾਤ ਦੋ ਵਿਅਕਤੀਆਂ ਨੇ ਗੱਲਬਾਤ ਦੇ ਬਹਾਨੇ ਏ.ਐਸ.ਆਈ ਦੇ ਬੇਟੇ ਨੂੰ ਘਰ ਤੋਂ ਬਾਹਰ ਬੁਲਾਇਆ ਅਤੇ ਉਸ ਨੂੰ ਚਾਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ| ਮ੍ਰਿਤਕ ਦੇ ਭਰਾ ਨੇ ਭੱਜ ਕੇ ਆਪਣੀ ਜਾਨ ਬਚਾਈ| ਜ਼ਖਮੀ ਹਾਲਤ ਵਿੱਚ ਏ.ਐਸ.ਆਈ ਦੇ ਬੇਟੇ ਨੂੰ ਪੀ.ਜੀ.ਆਈ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੌੜ ਦਿੱਤਾ| ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ|
ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪੁੱਜੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ| ਦੋਵੇਂ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ| ਮ੍ਰਿਤਕ ਦੀ ਉਮਰ 24 ਸਾਲ ਸੀ| ਮਿਲਨ ਹਰਿਆਣਾ ਪੁਲੀਸ ਦੀ ਕੋਚਿੰਗ ਲੈ ਰਿਹਾ ਸੀ|
ਪੁਲੀਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ| ਮ੍ਰਿਤਕ ਵਿਅਕਤੀ ਦਿੱਲੀ ਪੁਲੀਸ ਦੇ ਏ.ਐਸ.ਆਈ ਦਾ ਬੇਟਾ ਹੈ| ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਚੱਲ ਰਹੀ ਹੈ|

Leave a Reply

Your email address will not be published. Required fields are marked *