ਰੋਹਤਾਸ ਵਿੱਚੋਂ ਵੱਡੀ ਗਿਣਤੀ ਵਿੱਚ ਵਿਸਫੋਟਕ ਸਮੱਗਰੀ ਬਰਾਮਦ

ਰੋਹਤਾਸ, 28 ਫਰਵਰੀ (ਸ.ਬ.) ਬਿਹਾਰ ਵਿੱਚ ਰੋਹਤਾਸ ਦੀ ਪੁਲੀਸ ਨੇ ਗੈਰ-ਕਾਨੂੰਨੀ ਪੱਥਰ ਮਾਫੀਆ ਵਿਰੁੱਧ ਇਕ ਵੱਡੀ ਕਾਰਵਾਈ ਕਰਦੇ ਹੋਏ ਵੱਡੀ ਗਿਣਤੀ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕਰ ਕੇ ਸਪਲਾਈ ਕਰਤਾ ਨੂੰ ਗ੍ਰਿਫਤਾਰ ਕਰ ਲਿਆ| ਪੁਲੀਸ ਅਧਿਕਾਰੀ ਮਾਨਵਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਮੁਫੱਸਿਲ ਥਾਣਾ ਖੇਤਰ ਵਿੱਚ ਕੁਝ ਲੋਕ ਵੱਡੀ ਗਿਣਤੀ ਵਿੱਚ ਟਰੱਕ ਰਾਹੀ ਵਿਸਫੋਟਕ ਲਿਆਏ ਹਨ|
ਇਸ ਆਧਾਰ ਤੇ ਪੁਲੀਸ ਦੀ ਇਕ ਟੀਮ ਨੇ ਅਮਰਾਤਾਲਾਬ ਨੇੜੇ ਬਾਸਾ ਪਿੰਡ ਵਿੱਚ ਛਾਪਾ ਮਾਰ ਕੇ ਇਕ ਟਰੱਕ ਵਿੱਚੋਂ 75 ਬੋਰੀਆਂ ਅਮੋਨੀਅਮ ਨਾਈਟ੍ਰੇਟ, 20 ਪੈਕੇਟ ਜੈਲੇਟਿਨ ਦੇ ਅਤੇ 10 ਹਜ਼ਾਰ ਪੀਸ ਡੈਟੋਨੇਟਰ ਬਰਾਮਦ ਕੀਤਾ| ਢਿੱਲੋ ਨੇ ਦੱਸਿਆ ਕਿ ਇਸ ਦੌਰਾਨ ਅਮਰਾਤਾਲਾਬ ਨਿਵਾਸੀ ਸਪਲਾਈਕਰਤਾ ਪਰਮਾਨੰਦ ਪ੍ਰਸਾਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਇਨ੍ਹਾ ਵਿਸਫੋਟਕਾਂ ਨੂੰ ਟਰੱਕ ਤੋਂ ਟਰੈਕਟਰ ਤੇ ਲੱਦਿਆ ਜਾ ਰਿਹਾ ਸੀ| ਪੁਲੀਸ ਨੇ ਟਰੱਕ ਅਤੇ ਟਰੈਕਟਰ ਨੂੰ ਵੀ ਜਬਤ ਕਰ ਲਿਆ ਹੈ|

Leave a Reply

Your email address will not be published. Required fields are marked *