ਰੋਹਿਤ ਦੇ ਸਟਾਈਲ ਵਿੱਚ ਬੱਲੇਬਾਜ਼ੀ ਦੀ ਕੋਸ਼ਿਸ਼ ਕਰਨੀ ਬੇਵਕੂਫੀ ਹੋਵੇਗੀ : ਲੋਕੇਸ਼ ਰਾਹੁਲ

ਬਰਮਿੰਘਮ, 4 ਜੁਲਾਈ (ਸ.ਬ.) ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਕਿਹਾ ਕਿ ਉਸ ਦਾ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ ਵੱਖਰੀ ਤਰ੍ਹਾਂ ਦਾ ਖਿਡਾਰੀ ਹੈ| ਉਸ ਦੇ ਸਟਾਈਲ ਨੂੰ ਦੋਹਰਾਉਣਾ ਬੇਵਕੂਫੀ ਹੋਵੇਗੀ| ਸ਼ਿਖਰ ਧਵਨ ਦੇ ਅੰਗੂਠੇ ਵਿਚ ਫਰੈਕਚਰ ਕਾਰਨ ਰਾਹੁਲ ਨੂੰ ਪਾਰੀ ਦਾ ਆਗਾਜ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ| ਉਸ ਨੇ ਬੰਗਲਾਦੇਸ਼ ਖਿਲਾਫ ਰੋਹਿਤ ਦੇ ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਸਾਂਝੇਦਾਰੀ ਕੀਤੀ|
ਰਾਹੁਲ ਨੇ ਕਿਹਾ ਕਿ ਜੇਕਰ ਤੁਸੀਂ ਰੋਹਿਤ ਦੀ ਤਰ੍ਹਾਂ ਬੱਲੇਬਾਜ਼ੀ ਕਰਨ ਲਈ ਉਤਸਾਹਿਤ ਹੋਵੋਗੇ ਤਾਂ ਤੁਸੀਂ ਬੇਵਕੂਫੀ ਕਰੋਗੇ ਕਿਉਂਕਿ ਇਹ ਉਸ ਦਾ ਸਟਾJਂੀਲ ਹੈ| ਜਦੋਂ ਉਹ ਲੈਅ ਵਿੱਚ ਆਉਂਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੂਸਰੇ ਗ੍ਰਹਿ ਦਾ ਹੈ|

Leave a Reply

Your email address will not be published. Required fields are marked *