ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਲੈਣ ਸੰਬੰਧੀ ਮਿਆਂਮਾਰ ਨੇ ਰੱਖੀ ਸ਼ਰਤ

ਯੰਗੂਨ, 4 ਅਕਤੂਬਰ (ਸ.ਬ.)  ਰੋਹਿੰਗਿਆ ਮੁਸਲਮਾਨ ਸੰਕਟ ਮਗਰੋਂ ਹੁਣ ਮਿਆਂਮਾਰ ਅਤੇ ਬੰਗਲਾਦੇਸ਼ ਸਰਕਾਰ ਵਿਚ ਸਮਝੌਤਾ ਹੋਇਆ ਹੈ| ਇਸ ਸਮਝੌਤੇ ਮੁਤਾਬਕ ਮਿਆਂਮਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸ ਲੈਣ ਲਈ ਤਿਆਰ ਹੋ ਗਿਆ ਹੈ| ਇਸ ਦੇ ਇਲਾਵਾ ਜੈਨੇਵਾ ਵਿਚ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਬੈਠਕ ਵਿਚ ਮਿਆਂਮਾਰ ਦੇ ਸਮਾਜਿਕ ਕਲਿਆਣ ਮੰਤਰੀ ਵਿਨ ਮਿਆਤ ਆਏ ਨੇ ਕਿਹਾ ਕਿ ਸਾਡੀ ਅਗਲੀ ਪ੍ਰਾਥਮਿਕਤਾ ਉਨ੍ਹਾਂ ਸ਼ਰਨਾਰਥੀਆਂ ਨੂੰ ਵਾਪਸ ਲੈਣਾ ਹੈ, ਜੋ ਭੱਜ ਕੇ ਬੰਗਲਾ  ਦੇਸ਼ ਚੱਲੇ ਗਏ ਹਨ| ਮਿਆਂਮਾਰ ਨੇ ਆਪਣੇ ਦੇਸ਼ ਦੇ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਲੈਣ ਲਈ ਇਕ ਹੋਰ ਮੰਗ ਰੱਖੀ ਹੈ| ਉਨ੍ਹਾਂ ਮੁਤਾਬਕ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਵਾਪਸ ਲਿਆ ਜਾ ਸਕਦਾ ਹੈ, ਜੋ ਅਕਤੂਬਰ 2016 ਤੋਂ ਮਿਆਂਮਾਰ ਛੱਡ ਕੇ ਗਏ ਹਨ| ਸਰਕਾਰ ਮੁਤਾਬਕ ਸਾਲ 1993 ਦੀ ਪ੍ਰਕਿਰਿਆ ਦੇ ਅਧੀਨ ਹੀ ਰੋਹਿੰਗਿਆ ਮੁਸਲਮਾਨ ਮਿਆਂਮਾਰ ਵਿਚ ਦਾਖਲ ਹੋ ਸਕਦੇ ਹਨ|
ਮਿਆਂਮਾਰ ਸਰਕਾਰ ਨੇ ਭਾਵੇਂ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਬੁਲਾਉਣ ਦਾ ਮਨ ਬਣਾਇਆ ਹੈ ਪਰ ਕਈ ਸ਼ਰਨਾਰਥੀ ਵਾਪਸ ਜਾਣ ਲਈ ਤਿਆਰ ਨਹੀਂ ਹਨ| ਇਕ ਰੋਹਿੰਗਿਆ ਮੁਸਲਿਮ ਨੇ ਕਿਹਾ ਕਿ ਸਾਡੇ ਘਰ ਅਤੇ ਲੋਕ ਸਾੜ ਦਿੱਤੇ ਗਏ, ਪਹਿਲਾਂ ਮਿਆਂਮਾਰ ਸਰਕਾਰ ਸਾਨੂੰ ਉਥੇ ਜਿਉਣ ਦਾ ਅਧਿਕਾਰ ਦੇਵੇ|

Leave a Reply

Your email address will not be published. Required fields are marked *