ਰੋਹਿੰਗਿਆ ਸ਼ਰਣਾਰਥੀਆਂ ਨਾਲ ਭਰੀ ਕਿਸ਼ਤੀ ਡੁੱਬੀ, 12 ਦੀ ਮੌਤ

ਕਾਕਸ,9 ਅਕਤੂਬਰ (ਸ.ਬ.)  ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਣਾਰਥੀਆਂ ਨੂੰ ਲੈ ਕੇ ਆ ਰਹੀ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਘੱਟ ਤੋਂ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਲਾਪਤਾ ਹਨ| ਮਿਆਂਮਾਰ ਦੇ ਰਖਾਇਨ ਸੂਬੇ ਤੋਂ ਭੱਜ ਰਹੇ ਰੋਹਿੰਗਿਆ ਸਮੁਦਾਏ ਦੇ ਲੋਕਾਂ ਨਾਲ ਇਹ ਤਾਜ਼ਾ ਹਾਦਸਾ ਹੈ| ਕੋਸਟ ਗਾਰਡ ਅਤੇ ਸੀਮਾ ਰੱਖਿਅਕ ਬਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਬੀਤੀ ਰਾਤ ਕਰੀਬ 10 ਵਜੇ ਮਿਆਂਮਾਰ ਅਤੇ ਬੰਗਲਾਦੇਸ਼ ਦੀ ਸਰੱਹਦ ਨੂੰ ਵੱਖ ਕਰਨ ਵਾਲੀ ਨਾਫ ਨਦੀ ਵਿੱਚ ਹੋਇਆ| ਕਿਸ਼ਤੀ ਵਿੱਚ ਕਰੀਬ 100 ਵਿਅਕਤੀ ਸਵਾਰ ਸਨ| ਬਾਰਡਰ ਗਾਰਡ ਬੰਗਲਾਦੇਸ਼ ਦੇ ਅਧਿਕਾਰੀ ਅਬਦੁੱਲ ਜਲੀਲ ਨੇ ਦੱਸਿਆ ਕਿ ਪੂਰੀ ਰਾਤ ਚੱਲੇ ਅਭਿਆਨ ਤੋਂ ਬਾਅਦ 12 ਲਾਸ਼ਾਂ ਕੱਢੀਆਂ ਗਈਆਂ ਹਨ| ਇਨ੍ਹਾਂ ਵਿੱਚ 10 ਬੱਚੇ, ਇੱਕ ਬਜ਼ੁਰਗ ਮਹਿਲਾ ਅਤੇ ਇਕ ਆਦਮੀ ਦੀ ਲਾਸ਼ ਹੈ| ਖੇਤਰ ਦੇ ਕੋਸਟ ਗਾਰਡ ਕਮਾਂਡਰ ਅਲਾਉਦੀਨ ਨਇਨ ਨੇ ਕਿਹਾ ਕਿ ਤੱਟੀ ਪਿੰਡ ਗਾਲਚਰ ਦੇ ਕੋਲ ਡੁੱਬੀ ਇਸ ਕਿਸ਼ਤੀ ਵਿੱਚ ਕਰੀਬ 100 ਵਿਅਕਤੀ ਸਵਾਰ ਸਨ| ਇਸ ਵਿੱਚ 40 ਬਾਲਗ ਬਾਕੀ ਸਾਰੇ ਬੱਚੇ ਸਨ| ਜਲੀਲ ਨੇ ਦੱਸਿਆ ਕਿ ਕੋਸਟ ਗਾਰਡਾਂ ਨੇ 3 ਔਰਤਾਂ ਅਤੇ ਦੋ ਬੱਚਿਆਂ ਸਮੇਤ 13 ਡਕੈਤੀਆਂ ਨੂੰ ਸੁਰੱਖਿਅਤ ਬਚਾ ਲਿਆ|
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕਿਸ਼ਤੀ ਮਿਆਮਾਂ ਦੀ ਸੀਮਾ ਕੋਲ ਡੁੱਬੀ, ਇਸ ਲਈ ਅਜਿਹਾ ਲੱਗਦਾ ਹੈ ਕਿ ਕੁਝ ਲੋਕ ਤੈਰ ਕੇ ਉਸ ਪਾਰ ਚਲੇ ਗਏ ਹੋਣਗੇ|

Leave a Reply

Your email address will not be published. Required fields are marked *