ਰੰਗਲਾ ਪੰਜਾਬ ਕਲੱਬ ਵੱਲੋਂ ਸੱਭਿਆਚਾਰਕ ਮੇਲਾ ਭਲਕੇ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਰੰਗਲਾ ਪੰਜਾਬ ਕਲੱਬ ਵੱਲੋਂ ਸੱਭਿਆਚਾਰਕ ਮੇਲਾ 14 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਅਤੇ ਕਲੱਬ ਦੇ ਪ੍ਰਧਾਨ ਅਵਤਾਰ ਤਾਰੀ ਨੇ ਦੱਸਿਆ ਕਿ ਫੇਜ਼ 10 ਵਿਖੇ ਸਿਲਵੀ ਪਾਰਕ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਐਨ ਕੇ ਸ਼ਰਮਾ ਵਿਧਾਇਕ ਡੇਰਾਬਸੀ ਹੋਣਗੇ ਅਤੇ ਪ੍ਰਧਾਨਗੀ ਵਿਧਾਇਕ ਬਲਬੀਰ ਸਿੰਘ ਸਿੱਧੂ ਕਰਨਗੇ| ਮੇਲੇ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਕਾਰਪੋਰੇਸ਼ਨ ਖੇਤਰ ਦੇ ਪ੍ਰਧਾਨ ਸ੍ਰ. ਨਰਿੰਦਰ ਸਿੰਘ ਸ਼ੇਰਗਿੱਲ ਕਰਨਗੇ| ਇਸ ਤੋਂ ਇਲਾਵਾ ਸੰਗੀਤ ਜਗਤ ਦੀਆਂ ਉਘੀਆਂ ਹਸਤੀਆਂ ਹਾਰਡੀ ਸੰਧੂ, ਗਾਇਕਾ ਮਨਿੰਦਰ ਦਿਓਲ, ਜੱਗੀ ਮਨੌਲੀ ਵਾਲਾ, ਅਮਰੀਕ ਭੜੀ, ਡਾ. ਹੁਕਮ ਚੰਦ ਸ਼ਰਮਾ, ਬਲਜੀਤ ਸਿੰਘ ਬਬਲਾ ਨੂੰ ਇਸ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਸਟੇਜ ਦੇ ਪਰਦੇ ਤੇ ਵੱਡੀ ਸਕਰੀਨ ਲਗਾਈ ਜਾ ਰਹੀ ਹੈ ਤਾਂ ਜੋ ਕਿ ਪ੍ਰੋਗਰਾਮ ਵਿੱਚ ਲੋਕਾਂ ਦੀ ਦਿਲਚਸਪੀ ਬਣ ਸਕੇ| ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਮਨਿੰਦਰ ਮੰਗਾ, ਮਨਿੰਦਰ ਦਿਓਲ, ਪਾਰਸਬੀਰ, ਗੁਰਤੇਜ ਤੇਜ, ਮਿਸ ਰੰਜਨਾ, ਏਕਨੂਰ, ਹਰਿੰਦਰ ਹਰ, ਕੁਲਦੀਪ ਤੂਰ, ਜਤਿੰਦਰ ਪੰਛੀ ਤੋਂ ਇਲਾਵਾ ਬਲਦੇਵ ਕਾਕੜੀ ਵੀ ਆਪਣੇ ਗੀਤ ਪੇਸ਼ ਕਰਨਗੇ|

Leave a Reply

Your email address will not be published. Required fields are marked *