ਰੰਧਾਵਾ ਟਰਸਟ ਨੇ ਪੋਦੇ ਲਾਉਣ ਲਈ ਲੋਕਾ ਨੂੰ ਪ੍ਰੇਰਤ ਕਰਨ ਲਈ ਲੱਭਿਆ ਨਵੇਕਲਾ ਰਸਤਾ

ਲੋਕ ਗੀਤਾ ਰਾਹੀ ਰੁੱਖ ਬਚਾਉਣ ਦਾ ਦਿੱਤਾ ਹੋਕਾਂ
ਚੰਡੀਗੜ੍ਹ 7 ਅਗਸਤ : ਮਰਹੂਰ ਮੁਲਜਮ ਆਗੂ ਦੀ ਯਾਦ ਵਿੱਚ ਬਣਾਏ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰਸਟ (ਜੱਗ ਜਿਉਦਿਆਂ ਦੇ ਮੇਲੇ) ਵੱਲੋ ਟਰਸਟ ਦੇ ਮੁੱਖ ਸਰਪ੍ਰਰਸ ਪਰਮਦੀਪ ਸਿੰਘ ਭਬਾਤ, ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਅਤੇ ਕਰਮਜੀਤ ਸਿੰਘ ਬੱਗਾ ਸਭਿਆਚਾਰ ਸਲਾਹਕਾਰ ਦੀ ਅਗਵਾਈ ਹੇਠ ਰੁੱਖਾ ਦੀ ਸਾਭ ਸਭਾਲ ਅਤੇ ਨਵੇ ਰੁੱਖ ਲਗਾਉਣ ਦਾ ਹੋਕਾ ਦੇਣ ਲਈ ਇੱਕ ਨਵੇਕਲਾ ਰਾਹ ਅਖਤਿਆਰ ਕੀਤਾ ਹੈ| ਇਸੇ ਲੜੀ ਦੇ ਤਹਿਤ ਟਰੱਸਟ ਦੇ ਸਮੂੰਹ ਮੈਬਰਾ ਨੇ ਹਿਮਾਚਲ ਪ੍ਰਦੇਸ ਵਿਖੇ ਟੂਰ ਟ੍ਰੇਕਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆਂ| ਇਸ ਦੋਰਾਨ ਉਨ੍ਹਾਂ ਕਸੋਲੀ, ਧਰਮਪੁਰ, ਸਨਾਵਰ ਆਦਿ ਪਿੰਡਾ ਵਿੱਚ ਪੰਜਾਬੀ ਸਭਿਆਚਾਰ ਗੀਤਾ ਦੀ ਛਹਿਬਰ ਲਾ ਕੇ ਉਥੋ ਦੇ ਲੋਕਾ ਨੂੰ ਗੀਤਾ ਰਾਹੀ ਜਿਥੈ ਨਵੇਂ ਰੁੱਖ ਲਗਾਉਣ ਦਾ ਹੋਕਾ ਦਿੱਤਾ ਉਥੇ ਪੁਰਾਤਨ ਰੁੱਖਾ ਦੀ ਸਾਂਭ ਸੰਭਾਲ ਕਰਨ ਦਾ ਹੋਕਾ ਦਿੱਤਾ | ਇਸ ਦੇ ਨਾਲ ਜਿਥੈ ਲੋਕਾ ਵਿੱਚ ਰੁੱਖ ਲਗਾਉ ਮਹਿਮ ਦਾ ਪ੍ਰਚਾਰ ਕੀਤਾ ਗਿਆਂ ਉਸ ਦੇ ਨਾਲ ਹੀ ਲੋਕਾ ਨੇ ਪੰਜਾਬੀ ਸਭਿਆਚਾਰ ਅਤੇ ਪੁਰਾਤਨ ਸਾਜਾਂ ਅਤੇ ਲੋਕ ਬੋਲੀਆਂ ਅਤੇ ਲੋਕ ਗੀਤਾਂ ਦਾ ਵੀ ਅਨੰਦ ਮਾਣਿਆਂ| ਇਸ ਮੋਕੇ ਜਿਥੇ ਨਾਮਵਰ ਅਲਗੋਜਾ ਮਾਸਟਰ ਕਰਮਜੀਤ ਬੱਗਾ, ਭੁਪਿੰਦਰ ਝੱਜ, ਗੁਰਜੀਤ ਘੋਲਾ, ਮੁਖਤਿਆਰ ਦਿਲ ਬਲਜੀਤ ਫਿੱਡਿਆਂਵਾਲਾ, ਨਰੇਸ ਸਰਮਾਂ, ਹਰਪ੍ਰੀਤ ਸਿੰਘ ਹਨੀ, ਸੁਸੀਲ ਕੁਮਾਰ, ਹਰਦੀਪ ਬਠਲਾਣਾ, ਜੋਗਾ ਸਿੰਘ, ਸੇਂਰ ਸਿੰਘ, ਕੁਲਵੰਤ ਸਿੰਘ, ਸੰਦੀਪ ਕੰਬੋਜ ਵੱਖ-ਵੱਖ ਸਾਜਾ ਰਾਹੀ ਪੰਜਾਬੀ ਗੀਤਾ ਦੀਆਂ ਧੁੰਨਾ ਕੱਢ ਕੇ ਅਤੇ ਮਲਵਈ ਗਿੱਧਾ ਆਦਿ ਪੇਸ ਕਰਕੇ ਹਿਮਾਚਲ ਦੀਆਂ ਵਾਦੀਆਂ ਨੂੰ ਚਾਰ ਚੰਨ ਲਗਾਏ  ਅਤੇ ਕਮਲ ਸਰਮਾ ਹਾਂਸਰਸ ਕਲਾਕਾਰ ਨੇ ਕਮੇਡੀ ਰਾਹੀ ਲੋਕਾ ਨੂੰ ਮਲੋ-ਮੱਲੀ ਹੱਸਣ ਲਈ ਮਜਬੂਰ ਕਰ ਦਿੱਤਾ| ਇਲਾਕੇ ਦੇ ਲੋਕ ਅਤੇ ਸੈਲਾਨੀ ਆਪ ਮੁਹਾਰੇ ਹੀ ਇਸ ਪ੍ਰੋਗਰਾਮ ਦਾ ਅਨੰਦ ਮਾਨਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਉਨਾਂ ਦੇ ਪੈਰ ਮੱਲੋ ਮੱਲੀ ਨੱਚਣ ਲਈ ਥਿਰਕਨ ਲੱਗ ਪਏ ਜਿਨ੍ਹਾਂ ਨੂੰ ਰੋਕਿਆਂ ਨਹੀ ਜਾ ਸਕਿਆਂ| ਇਸ ਮੋਕੇ ਟਰੱਸਟ ਦੇ ਮੁੱਖ ਸਰਪ੍ਰਸਤ ਸ੍ਰੀ ਭਬਾਤ ਅਤੇ ਪ੍ਰਧਾਨ ਸ੍ਰੀ ਰੰਧਾਵਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨ੍ਹਾਂ ਵਿੱਚ ਇਸ ਮੁਹਿੰਮ ਨੂੰ ਹੋਰ ਪ੍ਰਚੱਡ ਕਰਨਗੇ|

Leave a Reply

Your email address will not be published. Required fields are marked *