ਰੱਖਿਆ ਮੁਖੀਆਂ ਦੀਆਂ ਪਤਨੀਆਂ ਨੂੰ ਸਰਕਾਰੀ ਖਰਚ ਤੇ ਵਿਦੇਸ਼ ਯਾਤਰਾ ਤੇ ਭੇਜਣ ਜਾਂ ਨਾ ਭੇਜਣ ਦਾ ਮੁੱਦਾ ਪਾਰੀਕਰ ਕੋਲ ਪਹੁੰਚਿਆ

ਨਵੀਂ ਦਿੱਲੀ, 20 ਫਰਵਰੀ (ਸ.ਬ.) ਰੱਖਿਆ ਮੰਤਰਾਲੇ ਅਤੇ ਫੌਜ ਹੈਡ ਕੁਆਰਟਰ ਦਰਮਿਆਨ ਇਕ ਮਾਮਲੇ ਨੂੰ ਲੈ ਕੇ ਬਹਿਸ ਵਧਦੀ ਜਾ ਰਹੀ ਹੈ| ਮਾਮਲਾ ਇਹ ਹੈ ਕਿ ਕੀ ਵਿਦੇਸ਼ ਵਿੱਚ ਅਧਿਕਾਰਤ ਦੌਰੇ ਦੌਰਾਨ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਸਰਕਾਰੀ ਖਰਚ ਤੇ ਆਪਣੀ ਪਤਨੀਆਂ ਨੂੰ ਲਿਜਾਉਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ| ਇਹ ਸੰਵੇਦਨਸ਼ੀਲ ਮੁੱਦਾ ਹੁਣ ਰੱਖਿਆ ਮੰਤਰੀ ਮਨੋਹਰ ਪਾਰੀਕਰ ਕੋਲ ਪੁੱਜ ਗਿਆ ਹੈ| ਮੰਨਿਆ ਜਾ ਰਿਹਾ ਹੈ ਕਿ ਉਹ ਇਸ ਮਹੀਨੇ ਇਸ ਮਸਲੇ ਤੇ ਆਪਣੀ ਰਾਏ ਜ਼ਾਹਿਰ ਕਰ ਸਕਦੇ ਹਨ| ਫਿਲਹਾਲ ਰੱਖਿਆ ਮੰਤਰਾਲੇ ਅਤੇ ਫੌਜ ਪ੍ਰਸ਼ਾਸਨ ਦਾ ਮਤ ਸੰਮੇਲਨਾਂ ਅਤੇ ਯਾਤਰਾ ਦੇ ਨਿਯਮਾਂ ਨੂੰ ਲੈ ਕੇ ਉਲਟ ਹੈ|
ਹੈਡ ਕੁਆਰਟਰ ਨੇ ਪਿਛਲੇ ਸੰਮੇਲਨ ਨੂੰ                   ਰੇਖਾਂਕਿਤ ਕਰਦੇ ਹੋਏ ਕਿਹਾ ਕਿ ਫੌਜ ਮੁਖੀਆਂ ਦੀਆਂ ਪਤਨੀਆਂ ਉਦੋਂ ਤੋਂ ਉਨ੍ਹਾਂ ਨਾਲ ਵਿਦੇਸ਼ ਯਾਤਰਾ ਤੇ ਜਾ ਰਹੀਆਂ ਹਨ, ਜਦੋਂ ਤੋਂ ਮਿਲਟਰੀ ਵਿੰਗਸ ਲਈ ਕਲਿਆਣਕਾਰੀ ਉਪਾਵਾਂ ਨੂੰ ਉਠਾਇਆ ਗਿਆ ਸੀ| ਇਹ ਉਨ੍ਹਾਂ ਔਰਤਾਂ ਲਈ ਸਟੈਂਡਰਡ ਪ੍ਰੈਕਟਿਸ ਰਹੀ ਹੈ ਕਿ ਉਹ ਸਾਥੀ ਫੌਜੀਆਂ ਦੀਆਂ ਪਤਨੀਆਂ ਲਈ ਕਲਿਆਣਕਾਰੀ ਸੰਗਠਨ ਦੀ ਅਗਵਾਈ ਕਰਦੀ ਹੈ| ਉਹ ਉਨ੍ਹਾਂ ਪਰਿਵਾਰ ਦੇ ਲੋਕਾਂ ਦੇ ਮੁੜ ਵਸੇਬੇ ਪ੍ਰੋਗਰਾਮ ਨੂੰ ਚਲਾਉਂਦੀ ਹੈ, ਜਿਨ੍ਹਾਂ ਦੇ ਪਤੀ ਜਾਂ ਬੇਟੇ ਦੇਸ਼ ਦੀ ਸੇਵਾ ਵਿੱਚ ਆਪਣੀ ਜਾਨ ਵਾਰ ਚੁਕੇ ਹਨ| ਇਹ ਇਕ ਫੌਜ ਸੰਮੇਲਨ ਹੈ ਅਤੇ ਫਰਾਂਸ, ਜਰਮਨੀ, ਵਿਯਤਨਾਮ, ਥਾਈਲੈਂਡ ਅਤੇ ਬ੍ਰਿਟੇਨ ਸਮੇਤ ਕਈ ਦੇਸ਼ ਫੌਜ ਅਧਿਕਾਰੀਆਂ ਨਾਲ ਆਪਣੀਆਂ ਪਤਨੀਆਂ ਨੂੰ ਲਿਜਾਉਣ ਦੀ ਇਜਾਜ਼ਤ ਦਿੰਦੇ ਹਨ| ਜੇਕਰ ਰੱਖਿਆ ਮੰਤਰਾਲੇ ਦੀ ਫਾਇਨੈਂਸ ਵਿੰਗ ਨੇ ਇਸ਼ਾਰਾ ਕੀਤਾ ਹੈ ਕਿ ਸਿਰਫ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਹੀ ਦੇਸ਼ ਦੇ ਬਾਹਰ ਸਰਕਾਰੀ ਯਾਤਰਾ ਦੌਰਾਨ ਸਰਕਾਰੀ ਖਰਚ ਤੇ ਆਪਣੀਆਂ ਪਤਨੀਆਂ ਨੂੰ ਲਿਜਾਉਣ ਦੀ ਇਜਾਜ਼ਤ ਹੈ| ਇਸ ਤੋਂ ਇਲਾਵਾ ਸਰਕਾਰ ਦੇ ਨਿਯਮਾਂ ਅਨੁਸਾਰ ਕੇਂਦਰੀ ਕੈਬਨਿਟ ਮੰਤਰੀ ਨੂੰ ਵੀ ਵਿਦੇਸ਼ ਯਾਤਰਾ ਤੇ ਆਪਣੇ ਪਤੀ ਜਾਂ ਪਤਨੀ ਨੂੰ ਲਿਜਾਉਣ ਦੀ ਇਜਾਜ਼ਤ ਨਹੀਂ ਹੈ| ਇਸ ਵਿੱਚ ਰੱਖਿਆ ਮੰਤਰੀ ਵੀ ਸ਼ਾਮਲ ਹਨ| ਮੌਜੂਦਾ ਸਮੇਂ ਵਿੱਚ ਸਿਰਫ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਆਪਣੀ ਪਤਨੀ ਸਲਮਾ ਅੰਸਾਰੀ ਨਾਲ ਵਿਦੇਸ਼ ਯਾਤਰਾ ਕਰਦੇ ਹਨ| ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਫੈਸਲਾ ਕਰਨ ਤੋਂ ਪਹਿਲਾਂ ਪਾਰੀਕਰ ਤਿੰਨਾਂ ਫੌਜਾਂ ਦੇ ਮੁਖੀਆਂ ਅਤੇ ਰੱਖਿਆ ਸਕੱਤਰ ਨਾਲ ਗੱਲ ਕਰ ਸਕਦੇ ਹਨ|

Leave a Reply

Your email address will not be published. Required fields are marked *