ਰੱਖਿਆ ਲੋੜਾਂ ਲਈ ਦੇਸ਼ ਵਿੱਚ ਹੀ ਗੋਲਾ ਬਾਰੂਦ ਬਣਾਉਣ ਦੀ ਮਨਜੂਰੀ

ਵੱਖ-ਵੱਖ ਹਥਿਆਰਾਂ ਲਈ ਗੋਲਾ-ਬਾਰੂਦ ਦਾ ਉਤਪਾਦਨ ਕਰਨ ਵਾਲੀ 15,000 ਕਰੋੜ ਰੁਪਏ ਦੀ ਪ੍ਰਯੋਜਨਾ ਨੂੰ ਮਨਜ਼ੂਰੀ ਸਵਾਗਤਯੋਗ ਹੈ| ਇਸ ਪ੍ਰਯੋਜਨਾ ਦਾ ਐਲਾਨ ਇਸ ਲਈ ਜਿਕਰਯੋਗ ਹੈ, ਕਿਉਂਕਿ ਇਸਦੇ ਤਹਿਤ ਨਿਜੀ ਖੇਤਰ ਦੇ ਸਹਿਯੋਗ ਨਾਲ ਘਰੇਲੂ ਪੱਧਰ ਤੇ ਹੀ ਗੋਲਾ – ਬਾਰੂਦ ਦਾ ਉਤਪਾਦਨ ਕੀਤਾ ਜਾਵੇਗਾ| ਇਸ ਪ੍ਰਯੋਜਨਾ ਦਾ ਇੱਕ ਅਰਸੇ ਤੋਂ ਇੰਤਜਾਰ ਕੀਤਾ ਜਾ ਰਿਹਾ ਸੀ, ਕਿਉਂਕਿ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਟੈਂਕਾਂ ਅਤੇ ਹੋਰ ਹਥਿਆਰਾਂ ਲਈ ਜਿੰਨੀ ਮਾਤਰਾ ਵਿੱਚ ਗੋਲਾ – ਬਾਰੂਦ ਹੋਣਾ ਚਾਹੀਦਾ ਸੀ, ਓਨਾ ਹਥਿਆਰ ਭੰਡਾਰਾਂ ਵਿੱਚ ਨਹੀਂ ਹੈ| ਇਸਨੂੰ ਲੈ ਕੇ ਸੁਰੱਖਿਆ ਮਾਮਲਿਆਂ ਦੇ ਮਾਹਿਰ ਚਿੰਤਾ ਵੀ ਜਤਾ ਰਹੇ ਸਨ| ਸਿਰਫ ਇੰਨਾ ਹੀ ਲੋੜੀਂਦਾ ਨਹੀਂ ਕਿ ਇਸ ਚਿੰਤਾ ਦਾ ਹੱਲ ਹੋਣ ਜਾ ਰਿਹਾ ਹੈ| ਲੋੜ ਇਸ ਗੱਲ ਦੀ ਹੈ ਕਿ ਰੱਖਿਆ ਜਰੂਰਤਾਂ ਦੇ ਮਾਮਲੇ ਵਿੱਚ ਆਤਮ ਨਿਰਭਰ ਹੋਣ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵਧਿਆ ਜਾਵੇ| ਇਹ ਠੀਕ ਨਹੀਂ ਕਿ ਇਸਨੂੰ ਲੈ ਕੇ ਕਦੇ ਕਦੇ ਘੋਸ਼ਣਾਵਾਂ ਤਾਂ ਹੁੰਦੀਆਂ ਰਹਿੰਦੀਆਂ ਹਨ, ਪਰੰਤੂ ਜ਼ਮੀਨ ਤੇ ਲੋੜੀਂਦੀ ਰਫ਼ਤਾਰ ਨਾਲ ਕੰਮ ਹੁੰਦੇ ਹੋਏ ਨਹੀਂ ਦਿਸਦਾ| ਰੱਖਿਆ ਜਰੂਰਤਾਂ ਦੇ ਮਾਮਲੇ ਵਿੱਚ ਸਰਕਾਰ ਵਲੋਂ ਚਾਹੇ ਜਿਹੋ ਜਿਹੇ ਦਾਅਵੇ ਕਿਉਂ ਨਾ ਕੀਤੇ ਜਾਣ, ਇਸਦੀ ਅਨਦੇਖੀ ਨਹੀਂ ਕੀਤੀ ਜਾ ਸਕਦੀ ਕਿ ਫੌਜ ਲੋੜੀਂਦੇ ਉਪਕਰਨਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਨਹੀਂ ਨਜ਼ਰ ਆਉਂਦੀ| ਅੱਜ ਜਦੋਂ ਪ੍ਰਤੀਰੱਖਿਆ ਦੇ ਮੋਰਚੇ ਤੇ ਤਕਨੀਕ ਦਾ ਮਹੱਤਵ ਕਿਤੇ ਜਿਆਦਾ ਵੱਧ ਗਿਆ ਹੈ, ਉਦੋਂ ਸੈਨਾਵਾਂ ਦੇ ਆਧੁਨਿਕੀਕਰਣ ਦੀ ਪ੍ਰਕ੍ਰਿਆ ਨੂੰ ਸਰਵਉੱਚ ਪਹਿਲ ਦੇਣ ਦੀ ਜ਼ਰੂਰਤ ਹੈ| ਇਸ ਵਿੱਚ ਦੋ ਰਾਏ ਨਹੀਂ ਕਿ ਫਿਲਹਾਲ ਫੌਜਾਂ ਦਾ ਆਧੁਨਿਕੀਕਰਣ ਉਸ ਰਫ਼ਤਾਰ ਨਾਲ ਨਹੀਂ ਹੋ ਪਾ ਰਿਹਾ ਹੈ ਜਿਸ ਰਫ਼ਤਾਰ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿੱਚ ਹੋ ਰਿਹਾ ਹੈ| ਅੱਜ ਜਦੋਂ ਭਾਰਤ ਆਪਣੀ ਗਿਣਤੀ ਦੁਨੀਆ ਦੇ ਚੋਣਵੇਂ ਰਾਸ਼ਟਰਾਂ ਵਿੱਚ ਕਰ ਰਿਹਾ ਹੈ, ਉਦੋਂ ਫਿਰ ਉਸਦੀ ਫੌਜ ਦੀ ਸਮਰੱਥਾ ਵੀ ਵਿਸ਼ਵ ਪੱਧਰ ਦੀ ਹੋਣੀ ਚਾਹੀਦੀ ਹੈ|
ਰੱਖਿਆ ਜਰੂਰਤਾਂ ਨੂੰ ਪੂਰਾ ਕਰਨ ਦੇ ਮਾਮਲੇ ਵਿੱਚ ਇਸ ਤੇ ਵੀ ਗੰਭੀਰਤਾ ਨਾਲ ਧਿਆਨ ਦੇਣ ਦਾ ਇਹ ਠੀਕ ਸਮਾਂ ਹੈ ਕਿ ਵੱਖ-ਵੱਖ ਹਥਿਆਰਾਂ ਅਤੇ ਉਪਕਰਨਾਂ ਦਾ ਨਿਰਮਾਣ ਆਪਣੇ ਦੇਸ਼ ਵਿੱਚ ਹੀ ਕਰਨ ਦੀਆਂ ਜੋ ਪ੍ਰਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ , ਉਹ ਠੀਕ ਰਫ਼ਤਾਰ ਨਾਲ ਅੱਗੇ ਕਿਉਂ ਨਹੀਂ ਵੱਧ ਪਾ ਰਹੀਆਂ ਹਨ? ਅਜਿਹੀਆਂ ਕਈ ਪ੍ਰਯੋਜਨਾਵਾਂ ਲੋੜ ਤੋਂ ਜਿਆਦਾ ਲੰਮੀਆਂ ਖਿੱਚ ਰਹੀਆਂ ਹਨ ਅਤੇ ਫਿਰ ਵੀ ਲੋੜੀਂਦਾ ਨਤੀਜਾ ਨਹੀਂ ਦੇ ਪੇ ਰਹੀ ਹੈ| ਕਿਸੇ ਨੂੰ ਇਸ ਤੇ ਗੌਰ ਕਰਨਾ ਹੀ ਚਾਹੀਦੀ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਰਥਾਤ ਡੀਆਰਡੀਓ ਕਸੌਟੀ ਤੇ ਖਰਾ ਕਿਉਂ ਨਹੀਂ ਉਤਰ ਪਾ ਰਿਹਾ ਹੈ? ਇਹ ਸਵਾਲ ਇਸ ਲਈ ਮਹੱਤਵਪੂਰਣ ਹੋ ਗਿਆ ਹੈ, ਕਿਉਂਕਿ ਭਾਰਤ ਮਿਜ਼ਾਇਲ ਅਤੇ ਪੁਲਾੜ ਤਕਨੀਕ ਵਿੱਚ ਤਾਂ ਦੁਨੀਆ ਨੂੰ ਹੈਰਾਨ ਕਰਨ ਵਾਲੀਆਂ ਉਪਲਬਧੀਆਂ ਹਾਸਿਲ ਕਰ ਰਿਹਾ ਹੈ ਪਰੰਤੂ ਹਥਿਆਰਾਂ ਅਤੇ ਰੱਖਿਆ ਉਪਕਰਨਾਂ ਦੇ ਮਾਮਲੇ ਵਿੱਚ ਕੋਈ ਮਿਸਾਲ ਕਾਇਮ ਨਹੀਂ ਕਰ ਪਾ ਰਿਹਾ ਹੈ| ਭਾਰਤ ਵਰਗੇ ਦੇਸ਼ ਲਈ ਇਹ ਸਨਮਾਨਜਨਕ ਹਾਲਤ ਨਹੀਂ ਕਿ ਉਸਦੀ ਗਿਣਤੀ ਦੁਨੀਆ ਦੇ ਸਭ ਤੋਂ ਵੱਡੇ ਹਥਿਆਰ ਅਯਾਤਕ ਦੇਸ਼ ਦੇ ਰੂਪ ਵਿੱਚ ਹੁੰਦੀ ਰਹੇ| ਇਹ ਠੀਕ ਹੈ ਕਿ ਰੱਖਿਆ ਜਰੂਰਤਾਂ ਦੇ ਮਾਮਲੇ ਵਿੱਚ ਰਾਤੋ-ਰਾਤ ਆਤਮ ਨਿਰਭਰ ਨਹੀਂ ਹੋਇਆ ਜਾ ਸਕਦਾ ਪਰੂੰਤ ਹੁਣ ਸਮਾਂ ਆ ਗਿਆ ਹੈ ਕਿ ਇਸ ਮਾਮਲੇ ਵਿੱਚ ਕੋਈ ਟੀਚਾ ਤੈਅ ਕੀਤਾ ਜਾਵੇ ਅਤੇ ਉਸਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਪੂਰਾ ਵੀ ਕੀਤਾ ਜਾਵੇ| ਰੱਖਿਆ ਜਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਯੋਜਨਾਵਾਂ -ਪ੍ਰਯੋਜਨਾਵਾਂ ਅਤੇ ਨਾਲ ਹੀ ਫੌਜ ਦੇ ਆਧੁਨਿਕੀਕਰਣ ਦੀ ਪ੍ਰਕ੍ਰਿਆ ਵਿੱਚ ਨੌਕਰਸ਼ਾਹੀ ਦੀ ਬੇਲੋੜੀ ਦਖਲਅੰਦਾਜੀ ਨੂੰ ਵੀ ਖਤਮ ਕਰਨ ਦੀ ਜ਼ਰੂਰਤ ਹੈ| ਫੌਜ ਨਾਲ ਜੁੜੇ ਮਾਮਲੇ ਫੌਜੀ ਮਾਹਿਰਾਂ ਨੂੰ ਹੀ ਦੇਖਣੇ ਚਾਹੀਦੇ ਹਨ|
ਕਰਨ ਜੌਹਰ

Leave a Reply

Your email address will not be published. Required fields are marked *