ਰੱਖੜੀ ਦਾ ਤਿਉਹਾਰ ਮਨਾਇਆ

ਫਤਹਿਗੜ੍ਹ ਸਾਹਿਬ, 24 ਅਗਸਤ (ਸ.ਬ.) ਪੰਜਾਬ ਕਾਲਜ ਆਫ ਕਾਮਰਸ ਐਂਡ ਐਗਰੀਕਲਚਰ, ਸਰਕੱਪੜਾ, ਚੁੰਨੀ ਕਲਾਂ, ਫਤਹਿਗੜ੍ਹ ਸਾਹਿਬ ਵਿਖੇ ਅੱਜ ਰੱਖੜੀ ਦਾ ਤਿਉਹਾਰ ਮਨਾਇਆ ਗਿਆ| ਜਿਸ ਵਿੱਚ ਰੱਖੜੀ ਬਣਾਉਣਾ, ਖਾਣ ਦੀਆਂ ਵਸਤਾਂ ਨੂੰ ਸੋਹਣੇ ਢੰਗ ਨਾਲ ਪੇਸ਼ ਕਰਨਾ, ਬੇਕਾਰ ਵਸਤਾਂ ਤੋਂ ਉਪਯੋਗੀ ਵਸਤਾਂ ਤਿਆਰ ਕਰਨਾ, ਰੱਖੜੀ ਦੀ ਥਾਲੀ ਤਿਆਰ ਕਰਨਾ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ| ਇਨ੍ਹਾਂ ਮੁਕਾਬਲਿਆਂ ਵਿੱਚ ਰੱਖੜੀ ਬਣਾਉਣ ਵਿੱਚ ਪਹਿਲਾ ਸਥਾਨ ਗੁਰਵਿੰਦਰ ਸਿੰਘ ਬੀ.ਏ ਭਾਗ ਪਹਿਲਾ, ਖਾਣ ਦੀਆਂ ਵਸਤਾਂ ਨੂੰ ਸੋਹਣੇ ਢੰਗ ਨਾਲ ਪੇਸ਼ ਕਰਨ ਵਿੱਚ ਪਹਿਲਾ ਸਥਾਨ ਹਰਪ੍ਰੀਤ ਕੌਰ ਬੀ.ਕਾਮ ਭਾਗ ਦੂਜਾ ਅਤੇ ਅਮਨਜੋਤ ਕੌਰ ਬੀ.ਸੀ.ਏ. ਭਾਗ ਤੀਜਾ, ਬੇਕਾਰ ਵਸਤਾਂ ਤੋਂ ਉਪਯੋਗੀ ਵਸਤਾਂ ਤਿਆਰ ਕਰਨ ਵਿੱਚ ਅਮਨਦੀਪ ਕੌਰ ਬੀ.ਕਾਮ ਭਾਗ ਦੂਜਾ, ਰੱਖੜੀ ਦੀ ਥਾਲੀ ਤਿਆਰ ਕਰਨ ਵਿੱਚ ਨਵਜੋਤ ਕੌਰ, ਸੁਖਵਿੰਦਰ ਕੌਰ ਬੀ.ਕਾਮ ਭਾਗ ਤੀਜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ|
ਇਸ ਮੌਕੇ ਪ੍ਰਿੰਸੀਪਲ ਡਾ. ਅਨੀਤਾ ਸੋਨੀ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ|

Leave a Reply

Your email address will not be published. Required fields are marked *