ਰੱਖੜੀ ਦੇ ਤਿਉਹਾਰ ਸਬੰਧੀ ਦੁਕਾਨਾਂ ਸਜੀਆਂ

ਐਸ ਏ ਐਸ ਨਗਰ, 20 ਜੁਲਾਈ (ਸ.ਬ.) ਰੱਖੜੀ ਦਾ ਤਿਉਹਾਰ ਭਾਵੇਂ 7 ਅਗਸਤ ਨੂੰ ਹੈ ਪਰ ਅੱਜ ਕੱਲ ਮੁਹਾਲੀ ਸ਼ਹਿਰ ਦੇ ਸਾਰੇ ਬਾਜਾਰਾਂ ਅਤੇ ਮਾਰਕੀਟਾਂ ਵਿੱਚ ਦੁਕਾਨਾਂ ਸੱਜ ਗਈਆਂ ਹਨ| ਵੱਖ-ਵੱਖ ਦੁਕਾਨਦਾਰਾਂ ਅਤੇ ਸ਼ੋਅਰੂਮ ਮਾਲਕਾਂ ਨੇ ਆਪਣੀਆਂ ਦੁਕਾਨਾਂ ਅੱਗੇ ਵੱਖ-ਵੱਖ ਤਰ੍ਹਾਂ ਦੀਆਂ ਰਖੜੀਆਂ ਦੇ ਸਟਾਲ ਰਖੇ ਹੋਏ ਹਨ| ਵੱਡੀ ਗਿਣਤੀ ਔਰਤਾਂ ਆਪਣੇ ਭਰਾਵਾਂ ਲਈ ਰਖੜੀਆਂ ਖਰੀਦਣ ਦੇ ਨਾਲ ਹੀ ਆਪਣੀ ਭਾਬੀ ਲਈ ਵੀ ਸਪੈਸ਼ਲ ਰਖੜੀਆਂ ਖਰੀਦ ਦੀਆਂ ਨਜਰ ਆ ਰਹੀਆਂ ਹਨ|
ਵੱਡੀ ਗਿਣਤੀ ਔਰਤਾਂ ਵੱਲੋਂ ਆਪਣੇ ਭਰਾਵਾਂ ਨੂੰ ਕੋਰੀਅਰ ਅਤੇ ਡਾਕ ਰਾਹੀਂ ਰਖੜੀਆਂ ਭੇਜੀਆਂ ਜਾ ਰਹੀਆਂ ਹਨ| ਇਸ ਸਮੇਂ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਵਿੱਚ ਰੱਖੜੀ ਦੇ ਤਿਉਹਾਰ ਸਬੰਧੀ ਰੌਣਕਾਂ ਲੱਗੀਆਂ ਹੋਈਆਂ  ਹਨ|

Leave a Reply

Your email address will not be published. Required fields are marked *