ਰੱਖੜੀ ਸਬੰਧੀ ਸਮਾਗਮ ਦਾ ਆਯੋਜਨ

ਐਸ ਏ ਐਸ ਨਗਰ, 22 ਅਗਸਤ (ਸ.ਬ.) : ਮੁਹਾਲੀ ਦੇ ਬ੍ਰਹਮਾਕੁਮਾਰੀਜ਼ ਸੁੱਖ-ਸ਼ਾਂਤੀ ਭਵਨ ਫੇਜ਼ 7 ਵਿਖੇ ਰੱਖੜੀ ਸਬੰਧੀ ਸਮਾਗਮ 25 ਅਗਸਤ ਨੂੰ ਹੋਵੇਗਾ ਜਿਸਦੀ ਪ੍ਰਧਾਨਗੀ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਕਰਨਗੇ| ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਆਈ.ਏ.ਐਸ ਡਿਪਟੀ ਕਮਿਸ਼ਨਰ ਮੁਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਸ੍ਰੀ ਸੰਦੀਪ ਹੰਸ ਆਈ.ਏ.ਐਸ ਵਿਸ਼ੇਸ ਮਹਿਮਾਨ ਹੋਣਗੇ|
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਬ੍ਰਹਮਾਕੁਮਾਰੀ ਰਮਾ ਮੁੱਖ ਬੁਲਾਰਾ ਹੋਣਗੇ| ਉਹਨਾਂ ਦੱਸਿਆ ਕਿ ਮੁਹਾਲੀ-ਰੋਪੜ ਖੇਤਰ ਵਿੱਚ ਬ੍ਰਹਮਾਕੁਮਾਰੀ ਪ੍ਰੇਮਲਤਾ ਦੀ ਅਗਵਾਈ ਹੇਠ 18 ਬ੍ਰਹਮਾਕੁਮਾਰੀਆਂ ਕਈ ਗਰੁਪਾਂ ਵਿੱਚ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਰੱਖੜੀ ਬਨ੍ਹਣ ਲਈ ਜਿਲ੍ਹਾ ਕਾਂਪਲੈਕਸ ਪੁੱਜੀਆਂ ਅਤੇ ਇਹਨਾਂ ਅਧਿਕਾਰੀਆਂ ਦੇ ਰਖੜੀਆਂ ਬੰਨੀਆਂ| ਇਸ ਮੌਕੇ ਬ੍ਰਹਮਾਕੁਮਾਰੀ ਨਮਰਤਾ, ਬ੍ਰਹਮਾਕੁਮਾਰੀ ਪੂਨਮ ਵੀ ਮੌਜੂਦ ਸਨ|

Leave a Reply

Your email address will not be published. Required fields are marked *