ਲਇਨਜ਼ ਕਲੱਬ ਨੇ ਵਨ ਮਹੋਤਸਵ ਮਣਾਇਆ

ਐਸ ਏ ਐਸ ਨਗਰ, 15 ਜੁਲਾਈ (ਸ.ਬ.) ਲਾਇਨਜ਼ ਕੱਲਬ ਇੰਨਰਨੈਸ਼ਨਲ  ਜਿਲ੍ਹਾ 321-ਐਫ ਦੇ ਜਿਲ੍ਹਾ ਸ੍ਰੀ ਪੀ. ਆਰ. ਜੈਰਥ ਦੀ ਅਗਵਾਈ ਹੇਠ ਆਪੋ ਆਪਣੇ ਖੇਤਰ ਵਿੱਚ ਵੱਧ ਤੋਂ ਵੱਧ ਪੌਦੇ ਲੱਗਾ ਕੇ ਵਾਤਾਵਰਣ ਦੀ ਸ਼ੁਧਤਾ ਲਈ ਯੋਗਦਾਨ ਪਾਉਣ ਲਈ ਚਲਾਈ ਜਾ ਰਹੀ ਮੁੰਹਿਮ ਤਹਿਤ ਲਾਇਨਜ਼ ਕੱਲਬ ਮੁਹਾਲੀ ਵਲੋਂ ਪਿੰਡ ਸ਼ਾਹੀ ਮਾਜਰਾ ਵਿਖੇ ਪਾਰਕ ਵਿੱਚ ਵਣ ਮਹਾਉਤਸਵ ਮਨਾਇਆ ਗਿਆ ਜਿਸ ਦੀ ਰਸਮੀ ਸ਼ੁਰੂਆਤ ਰੀਜ਼ਨ ਚੇਅਰਪਰਸਨ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਅਤੇ ਕੱਲਬ ਦੇ ਪ੍ਰਧਾਨ ਸ੍ਰੀ ਜਤਿੰਦਰ ਪਾਲ ਸਿੰਘ ਸਹਿਦੇਵ ਵਲੋਂ ਸਾਂਝੇ ਤੌਰ ਤੇ ਕੀਤੀ ਗਈ| ਇਸ ਮੌਕੇ ਪਾਰਕ ਵਿੱਚ ਲਗਭਗ  150 ਪੌਦੇ ਲਗਾਏ ਗਏ|
ਇਸ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਕੱਲਬ ਵਲੋਂ ਆਉਣ ਵਾਲੇ ਦਿਨਾਂ ਦੌਰਾਨ ਹੋਰਨਾਂ ਖਾਲੀ ਪਾਰਕਾਂ ਵਿੱਚ ਛਾਂਦਾਰ ਪੌਂਦੇ ਲਗਾਏ ਜਾਣਗੇ| ਇਸ ਮੌਕੇ ਉਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸ੍ਰੀ ਕੁਲਜੀਤ ਸਿੰਘ ਬੇਦੀ ਨੇ ਰੀਜ਼ਨ                       ਚੇਅਰਪਰਸ਼ਨ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਕਲੱਬ ਵਾਤਾਵਰਣ ਲਈ ਹੋਰ ਕੰਮ ਕਰੇਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਸਵਿੰਦਰ ਸਿੰਘ, ਸ੍ਰੀ ਅਮਰਜੀਤ ਸਿੰਘ ਬਜਾਜ, ਸ੍ਰੀ ਇੰਦਰਬੀਰ ਸਿੰਘ ਸੋਬਤੀ, ਸ੍ਰੀ ਅਮਨਦੀਪ ਸਿੰਘ, ਸ੍ਰੀ ਬਲਜਿੰਦਰ ਸਿੰਘ ਤੂਰ ਹਾਜ਼ਰ ਸਨ|

Leave a Reply

Your email address will not be published. Required fields are marked *