ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਫਲਾਂ ਦਾ ਲੰਗਰ ਲਗਾਇਆ

ਐਸ ਏ ਐਸ ਨਗਰ, 3 ਸਤੰਬਰ (ਸ.ਬ.) ਸਥਾਨਕ ਫੇਜ਼ 3 ਬੀ 1 ਦੇ ਲਕਸ਼ਮੀ ਨਰਾਇਣ ਮੰਦਰ ਦੇ ਸਾਹਮਣੇ ਜਨਮ ਅਸ਼ਟਮੀ ਦੇ ਮੌਕੇ ਵਸਨੀਕਾਂ ਵਲੋਂ ਫਲਾਂ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਕਾਂਗਰਸ ਪਾਰਟੀ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਖੋਖਰ ਨੇ ਲੋਕਾਂ ਨੂੰ ਆਪਸ ਵਿੱਚ ਭਾਈਚਾਰਕ ਸਾਂਝ ਵਧਾਉਣ ਦਾ ਸੱਦਾ ਦਿੱਤਾ| ਉਹਨਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ| ਇਸ ਮੌਕੇ ਕਾਂਗਰਸੀ ਆਗੂ ਸਰਵਸ੍ਰੀ ਬਲਜੀਤ ਸਿੰਘ ਗਰੇਵਾਲ, ਮਨਮੋਹਨ ਸਿੰਘ, ਗੁਰਮੀਤ ਸਿੰਘ, ਕੇ ਸ਼ਾਰਦਾ, ਤਰਸੇਮ ਖੋਖਰ, ਅੰਜੂ ਸਿੱਕਾ, ਰਮਨ ਘੁੰਮਣ, ਪੰਮੀ ਚੌਹਾਨ, ਕਮਲ ਕੌਰ, ਸਵਰਣਜੀਤ ਕੌਰ, ਸ਼ਸ਼ੀ, ਵੀਨੂੰ, ਦਵਿੰਦਰ ਕੌਰ, ਮੀਨਾ, ਬਿਮਲਾਵਤੀ, ਲਵਲੀ ਖੋਖਰ, ਤੇਜਿੰਦਰ ਖੋਖਰ, ਅਸਵਿੰਦਰ, ਗੁਰਮੀਤ, ਅਮਰਜੀਤ ਕੌਰ, ਕੁਲਦੀਪ ਕੌਰ, ਅਨਮੋਲਪ੍ਰੀਤ ਕੌਰ, ਜਸਪ੍ਰੀਤ ਕੌਰ, ਕਰਨਵੀਰ ਸਿੰਘ, ਦੀਕਸ਼ਾ, ਦਲਜੀਤ ਕੌਰ ਅਤੇ ਲਕਸ਼ਮੀ ਨਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੇਮ ਸ਼ਰਮਾ ਅਤੇ ਹੋਰ ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *