ਲਕਸ਼ਮੀ ਨਰਾਇਣ ਮੰਦਰ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਗੋ ਗਰਾਸ ਸੇਵਾ ਸਮਿਤੀ ਮੁਹਾਲੀ ਵੱਲੋਂ ਗਊ ਸੇਵਾ ਦੇ ਚਲ ਰਹੇ ਕੰਮ ਦੇ ਦੋ ਸਾਲ ਪੂਰੇ ਹੋਣ ਤੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਫੇਜ਼ 3ਬੀ-2 ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸ੍ਰੀ ਚੰਦਰਕਾਂਤ, ਗਊ ਸੇਵਾ ਆਗੂ ਮੁੱਖ ਮਹਿਮਾਨ ਅਤੇ ਕੀਮਤੀ ਭਗਤ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵਿਸ਼ੇਸ਼ ਮਹਿਮਾਨ ਸਨ|
ਸਮਾਗਮ ਦੀ ਸ਼ੁਰੂਆਤ ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਗਊ ਮਾਤਾ ਦੇ ਭਜਨ ਕੀਰਤਨ ਰਾਹੀਂ ਕੀਤੀ ਗਈ| ਇਸ ਮੌਕੇ ਰਮਨਦੀਪ ਥਰੇਜਾ ਵੱਲੋਂ 0-12 ਸਾਲ ਤੱਕ ਦੇ ਬੱਚਿਆ ਨੂੰ ਆਯੂਰਵੈਦਿਕ ਦਵਾਈ ਪਿਲਾਈ ਗਈ|
ਸਮਿਤੀ ਦੇ ਜਨਰਲ ਸਕੱਤਰ ਵਿਜੇਤਾ ਮਹਾਜਨ ਨੇ ਸਮਿਤੀ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਦਿਤੀ|
ਇਸ ਮੌਕੇ ਸਮਿਤੀ ਦੇ ਪ੍ਰਧਾਨ ਹੁਕਮ ਸਿੰਘ ਰਾਵਤ, ਉਪ ਪ੍ਰਧਾਨ ਪ੍ਰਵੀਨ ਸ਼ਰਮਾ, ਨਵੀਨ ਬਖਸੀ, ਬ੍ਰਿਜ ਮੋਹਨ, ਵਿਜੈ ਕੁਮਾਰ, ਉਮਾਂਕਾਂਤ ਤਿਵਾੜੀ, ਵਿਵੇਕ ਕਿਸ਼ਨ, ਬਲਰਾਮ, ਵਿਜੈ ਕੁਮਾਰ, ਕਰਮਚੰਦ ਸ਼ਰਮਾ, ਸੁਧੀਰ ਗੋਇਲ, ਰਾਮ ਕੁਮਾਰ, ਮਨੋਜ ਰਾਵਤ ਵੀ ਮੌਜੂਦ ਸਨ|

Leave a Reply

Your email address will not be published. Required fields are marked *