ਲਕਸ਼ਮੀ ਬੰਸਲ ਵਲੋਂ ਚੋਣ ਲੜਨ ਦਾ ਐਲਾਨ

ਬਲੌਂਗੀ, 6 ਦਸੰਬਰ (ਪਵਨ ਰਾਵਤ ) ਬਲੌਂਗੀ ਕਲੋਨੀ ਦੀ ਸਰਪੰਚ ਮਹਿਲਾ (ਜਨਰਲ) ਦੀ ਚੋਣ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ| ਇਸੇ ਦੌਰਾਨ ਕਾਂਗਰਸੀ ਆਗੂ ਰਜਿੰਦਰ ਬੰਸਲ ਦੀ ਪਤਨੀ ਲਕਸ਼ਮੀ ਬੰਸਲ ਨੇ ਵੀ ਇਸ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ|
ਇਕ ਬਿਆਨ ਵਿੱਚ ਸ੍ਰੀਮਤੀ ਲਕਸ਼ਮੀ ਬੰਸਲ ਨੇ ਕਿਹਾ ਕਿ ਉਹਨਾਂ ਦੇ ਸਮਰਥਾਂ ਵਲੋਂ ਜੋਰ ਪਾਉਣ ਤੇ ਉਹਨਾਂ ਨੇ ਚੋਣ ਲੜਣ ਦਾ ਫੈਸਲਾ ਕੀਤਾ ਹੈ ਅਤੇ ਉਹਨਾਂ ਵਲੋਂ ਇਹ ਚੋਣ ਲੜਨ ਲਈ ਪੂਰੀ ਤਿਆਰੀ ਕਰ ਲਈ ਹੈ| ਉਹਨਾਂ ਕਿਹਾ ਕਿ ਉਹ ਪਿੰਡ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਜੇਕਰ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਣਗੇ|

Leave a Reply

Your email address will not be published. Required fields are marked *