ਲਖਨਊ-ਆਗਰਾ ਐਕਸਪ੍ਰੈਸ-ਵੇਅ  ਤੇ ਬਣਿਆ ਯੁੱਧ ਵਰਗਾ ਨਜ਼ਾਰਾ, ਜਗੁਆਰ-ਸੁਖੋਈ ਨੇ ਦਿਖਾਇਆ ਦਮ

ਉਨਾਵ, 24 ਅਕਤੂਬਰ (ਸ.ਬ.) ਭਾਰਤੀ ਏਅਰ ਫੋਰਸ ਦੇ ਲੜਾਕੂ ਜਹਾਜ਼ਾਂ ਨੇ ਲਖਨਊ-ਆਗਰਾ ਐਕਸਪ੍ਰੈਸ-ਵੇਅ ਤੇ ਅੱਜ ਜਦੋਂ ਹਵਾਈ ਕਰਤੱਵ ਦਿਖਾਏ ਤਾਂ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ| ਲਖਨਊ-ਆਗਰਾ-ਐਕਸਪ੍ਰੈਸ ਵੇਅ ਤੇ ਭਾਰਤੀ ਏਅਰ ਫੋਰਸ ਨੇ ਅੱਜ ਨਵਾਂ ਇਤਿਹਾਸ ਲਿਖਿਆ ਹੈ| ਇਸ ਦੌਰਾਨ ਕਈ ਜਹਾਜ਼ ਇੱਥੇ ਉਤਰੇ| ਐਕਸਪ੍ਰੈਸ-ਵੇਅ ਤੇ ਮਿਰਾਜ 2000, ਜਗੁਆਰ, ਸੁਖੋਈ 30 ਅਤੇ ਏ.ਐਨ-32 ਪਰਿਵਹਨ ਜਹਾਜ਼ ਸਮੇਤ ਕੁੱਲ 20 ਜਹਾਜ਼ ਟਚ ਡਾਊਨ ਉਤਰੇ ਅਤੇ ਪੂਰੇ ਐਕਸਪ੍ਰੈਸ ਵੇਅ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ| ਇਸ ਲਿਸਟ ਵਿੱਚ ਪਹਿਲਾ ਹਰਕਿਊਲਿਸ  ਸੀ130ਜੇ ਦੀ ਲੈਡਿੰਗ ਹੋਈ ਹੈ| ਇਹ ਇਕ ਮਾਲਵਾਹਕ ਏਅਰਕ੍ਰਾਫਟ ਹੈ| ਐਕਸਪ੍ਰੈਸ ਵੇਅ ਤੇ ਲੈਂਡ ਹੁੰਦੇ ਹੀ ਇਸ ਤੋਂ ਕਈ ਗੱਡੀਆਂ ਨਿਕਲੀਆਂ| ਹਰਕਿਊਲਿਸ ਸੀ130ਉਨਾਵ ਕੋਲ ਲੈਂਡ ਹੋਇਆ| ਇਸ ਦੇ ਬਾਅਫ ਫਾਈਟਰ ਜੈਟ ਜਗੁਆਰ ਦਾ ਨੰਬਰ ਆਇਆ| ਇਹ ਏਅਰਫੋਰਸ ਦਾ ਬੰਬ ਵਾਹਨ ਜਹਾਜ਼ ਹੈ ਜੋ ਇਕ ਵਾਰ 4000 ਕਿਲੋ ਤੋਂ ਜ਼ਿਆਦਾ ਵਜ਼ਨ ਲੈ ਜਾ ਸਕਣ ਵਿੱਚ ਸਮਰੱਥ ਹੈ| ਇਸ ਦੌਰਾਨ ਇਕ ਦੇ ਬਾਅਦ ਇਕ ਤਿੰਨ ਜਗੁਆਰ ਫਾਈਟਰ ਜੈਟਸ ਨੇ ਟਚ ਡਾਊਨ ਕੀਤਾ| ਫਿਰ ਏਅਰ ਫੋਰਸ ਦੇ ਮਿਰਾਜ 2000 ਨੇ ਟਚ ਡਾਊਨ ਕੀਤਾ| ਇਹ ਜਗੁਆਰ ਦੇ ਮੁਕਾਬਲੇ ਹਲਕਾ ਫਾਈਟਰ ਜੈਟ ਹੈ| ਇਸ ਦੇ ਬਾਅਦ ਤੀਜੀ ਲਾਈਨ ਵਿੱਚ ਸੁਖੋਈ 30 ਨੇ ਲੋਅ ਅੋਰਵਸ਼ੂਟ ਕੀਤਾ| ਭਾਰਤੀ ਏਅਰਫੋਰਸ ਦਾ ਇਹ ਫਾਈਟਰ ਜੈਟ 3000 ਕਿਲੋਮੀਟਰ ਦੀ ਦੂਰੀ ਤੱਕ ਹਮਲਾ ਕਰਨ ਵਿੱਚ ਸਮਰੱਥ ਹੈ| ਇਸ ਦੇ ਬਾਅਦ ਇਨ੍ਹਾਂ ਜੈਟਸ ਨੇ ਵੀ ਟਚ ਡਾਊਨ ਕੀਤਾ|
ਇਹ ਪਹਿਲਾ ਮੌਕਾ ਹੈ, ਜਦੋਂ ਚਾਰ ਏਅਰਫੋਰਸ ਸਟੇਸ਼ਨਾਂ ਦੇ ਜਹਾਜ਼ਾਂ ਨੇ ਇੱਕਠੇ ਹੋ ਕੇ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਐਕਸਪ੍ਰੈਸ-ਵੇਅ ਦੀ ਏਅਰ ਸਟ੍ਰਿਪ ਤੇ ਅਭਿਆਸ ਕੀਤਾ| ਆਪਰੇਸ਼ਨਲ ਅਭਿਆਸ ਗਰੂੜ ਕਮਾਂਡੋ ਦੀ ਨਿਗਰਾਣੀ ਵਿੱਚ ਹੋ ਰਿਹਾ ਹੈ| ਇਹ ਏਅਰ ਸਟ੍ਰਿਪ ਤੇ ਮੌਜੂਦ ਰਹਿਣਗੇ ਅਤੇ ਧਰਤੀ ਤੋਂ ਆਕਾਸ਼ ਤੱਕ ਇਨ੍ਹਾਂ ਦੀ ਨਜ਼ਰ  ਹੋਵੇਗੀ| ਅੱਜ ਇੱਥੇ ਜੰਗ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ| ਦੂਰ-ਦੂਰ ਤੋਂ ਲੋਕ ਇਸ ਅਭਿਆਸ ਨੂੰ ਦੇਖਣ ਆਏ| ਲੜਾਕੂ ਜਹਾਜ਼ ਸੁਪਰਸੋਨਿਕ ਸੁਖੋਈ ਐਸ.ਯੂ-30, ਜਗੁਆਰ ਅਤੇ ਮਿਰਾਜ ਜਦੋਂ ਆਗਰਾ ਐਕਸਪ੍ਰੈਸ-  ਵੇਅ ਤੇ ਉਤਰੇ ਤਾਂ ਉਨ੍ਹਾਂ ਦੀ ਰਫਤਾਰ 260 ਕਿਲੋਮੀਟਰ ਪ੍ਰਤੀ ਘੰਟਾ ਸੀ|
ਐਕਸਪ੍ਰੈਸ-ਵੇਅ ਦਾ ਪੰਜ ਕਿਲੋਮੀਟਰ ਦਾ ਹਿੱਸਾ ਜਹਾਜ਼ਾਂ ਦੇ ਟਚ ਅਤੇ ਉਡਾਣ ਭਰਨ ਲਈ ਕੀਤਾ ਗਿਆ ਹੈ ਪਰ  ਸਿਰਫ ਤਿੰਨ ਕਿਲੋਮੀਟਰ ਐਕਸਪ੍ਰੈਸ-ਵੇਅ ਦੀ ਵਰਤੋਂ ਕੀਤੀ ਗਈ|  ਤੇਜ਼ ਰਫਤਾਰ ਨਾਲ ਜਹਾਜ਼ 300 ਮੀਟਰ ਦੇ ਪੈਚ ਤੇ ਹੀ ਉਤਰੇ| ਅਜਿਹਾ ਪ੍ਰਯੋਗ ਪਹਿਲੀ ਵਾਰ 2015 ਵਿੱਚ ਕੀਤਾ ਗਿਆ ਸੀ| ਜਦੋਂ  ਏਅਰਫੋਰਸ ਦੇ ਮਿਰਾਜ ਫਾਈਟਰ ਪਲੇਨ ਨੇ ਕਿਸੇ ਰਾਜਮਾਰਗ ਤੇ ਟਚ ਡਾਊਨ ਕੀਤਾ ਸੀ| ਦੂਜੀ ਵਾਰ ਅਜਿਹਾ ਪ੍ਰਯੋਗ ਪਿਛਲੇ ਸਾਲ ਲਖਨਊ ਦੇ ਕੋਲ ਇਸੀ ਜਗ੍ਹਾ ਕੀਤਾ ਗਿਆ ਸੀ ਜੋ ਪੂਰੀ ਤਰ੍ਹਾਂ ਨਾਲ ਸਫਲ ਰਿਹਾ ਸੀ|

Leave a Reply

Your email address will not be published. Required fields are marked *