ਲਖਨਊ ਦੇ ਘਰ ਵਿੱਚ ਧਮਾਕਾ, 2 ਵਿਅਕਤੀਆਂ ਦੀ ਮੌਤ, ਕਈ ਜ਼ਖਮੀ

ਉਤਰ ਪ੍ਰਦੇਸ਼, 4 ਜੂਨ (ਸ.ਬ.) ਰਾਜਧਾਨੀ ਲਖਨਊ ਦੇ ਕਾਕੋਰੀ ਦੇ ਜੇਹਤਾ ਰੋਡ ਤੇ ਸਥਿਤ ਇਕ ਮਕਾਨ ਵਿੱਚ ਅੱਜ ਧਮਾਕਾ ਹੋਇਆ| ਧਮਾਕਾ ਇੰਨਾ ਤੇਜ਼ ਸੀ ਕਿਆਸਪਾਸ ਦੇ ਇਲਾਕਿਆਂ ਵਿੱਚ ਇਸ ਦੀ ਧਮਕ ਮਹਿਸੂਸ ਕੀਤੀ ਗਈ| ਜਾਣਕਾਰੀ ਮੁਤਾਬਕ ਧਮਾਕਾ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ| ਮੌਕੇ ਤੇ ਪੁਲੀਸ ਪੁੱਜ ਗਈ| ਬਚਾਅ ਕੰਮ ਸ਼ੁਰੂ ਹੋ ਗਿਆ ਹੈ|
ਰਿਪੋਰਟ ਮੁਤਾਬਕ ਧਮਾਕਾ ਕਾਕੋਰੀ ਦੇ ਮੁੰਨਾਖੇੜਾ ਵਿੱਚ ਸੰਜੈ ਲੋਧੀ ਦੇ ਮਕਾਨ ਵਿੱਚ ਹੋਇਆ| ਸ਼ੁਰੂਆਤੀ ਜਾਣਕਾਰੀ ਵਿੱਚ ਪਤਾ ਚੱਲਿਆ ਹੈ ਕਿ ਮਕਾਨ ਮਾਲਕ ਸੰਜੈ ਨੇ ਮ੍ਰਿਤਕ ਨਾਸਿਰ ਪਟਾਕੇ ਵਾਲੇ ਨੂੰ ਮਕਾਨ ਕਿਰਾਏ ਤੇ ਦੇ ਦਿੱਤਾ ਸੀ| ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਧਮਾਕਾ ਪਟਾਕੇ ਕਾਰਨ ਹੋਇਆ ਹੈ| ਘਟਨਾ ਸਥਾਨ ਤੇ ਹੁਣ ਤੱਕ ਦੋ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ| ਮੰਨਿਆ ਜਾ ਰਿਹਾ ਹੈ ਕਿ ਮਕਾਨ ਦੇ ਮਲਬੇ ਵਿੱਚ ਕੁਝ ਹੋਰ ਲੋਕ ਦਬੇ ਹੋ ਸਕਦੇ ਹਨ|
ਮਕਾਨ ਵਿੱਚ ਨਾਸਿਰ ਪਟਾਕੇ ਬਣਾਉਣ ਲਈ ਗੈਰ-ਕਾਨੂੰਨੀ ਰੂਪ ਤੋਂ ਬਾਰੂਦ ਇੱਕਠਾ ਕਰਦਾ ਸੀ| ਉਹ ਆਸਪਾਸ ਦੇ ਇਲਾਕੇ ਵਿੱਚ ਬਾਰੂਦ ਸਪਲਾਈ ਕਰਦਾ ਸੀ| ਲੋਕਾਂ ਮੁਤਾਬਕ ਧਮਾਕੇ ਵਿੱਚ ਨਾਸਿਰ ਦੀ ਮੌਤ ਹੋ ਚੁੱਕੀ ਹੈ| ਘਰ ਵਿੱਚ ਉਸ ਦੀ ਪਤਨੀ ਵੀ ਸੀ, ਜਿਸ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ| ਲੋਕਾਂ ਨੇ ਦੱਸਿਆ ਕਿ ਧਮਾਕੇ ਕਾਰਨ ਨਾਲ ਦੀ ਫੈਕਟਰੀ ਦਾ ਮਾਲਕ ਵੀ ਲਪੇਟ ਵਿੱਚ ਆ ਗਿਆ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ| ਇੰਨਾ ਮੌਤਾਂ ਨੂੰ ਲੈ ਕੇ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ| ਧਮਾਕੇ ਦੀ
ਸੂਚਨਾ ਦੇ ਬਾਅਦ ਆਸਪਾਸ ਦੇ ਥਾਣੇ ਦੇ ਪੁਲੀਸ ਕਰਮਚਾਰੀ ਮੌਕੇ ਤੇ ਪਹੁੰਚ ਗਈ ਹੈ| ਪੁਲੀਸ ਦੇ ਨਾਲ ਹੀ ਮੌਕੇ ਤੇ ਇਲਾਕੇ ਦੇ ਲੋਕ ਵੀ ਰਾਹਤ ਬਚਾਅ ਕੰਮ ਵਿੱਚ ਜੁੱਟੇ ਹੋਏ ਹਨ|é

Leave a Reply

Your email address will not be published. Required fields are marked *