ਲਖਨਊ : ਬਦਮਾਸ਼ਾਂ ਨੇ ਦਿਨ-ਦਿਹਾੜੇ ਕੈਸ਼ ਵੈਨ ਤੋਂ ਕਰੋੜਾਂ ਰੁਪਏ ਲੁੱਟੇ

ਲਖਨਊ, 16 ਦਸੰਬਰ (ਸ.ਬ.) ਲਖਨਊ ਦੇ ਮਹਾਨਗਰ ਇਲਾਕੇ ਵਿੱਚ ਦਿਨ-ਦਿਹਾੜੇ ਕੈਸ਼ ਵੈਨ ਤੋਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਬੇਖੌਫ ਬਦਮਾਸ਼ਾਂ ਨੇ ਕੋਤਵਾਲੀ ਅਤੇ ਪੁਲੀਸ ਚੌਂਕੀ ਤੋਂ ਸਿਰਫ ਕੁਝ ਹੀ ਦੂਰੀ ਤੇ ਇਕ ਵਾਰਦਾਤ ਨੂੰ ਅੰਜਾਮ ਦੇ ਕੇ ਲਖਨਊ ਪੁਲੀਸ ਨੂੰ ਖੁਲ੍ਹੀ ਚੁਣੌਤੀ ਦੇ ਦਿੱਤੀ ਹੈ| ਲੁੱਟ ਦੀ ਰਾਸ਼ੀ ਇਕ ਕਰੋੜ ਰੁਪਏ ਦੱਸੀ ਗਈ ਹੈ ਅਤੇ ਜੋ ਰੁਪਏ ਲੁੱਟੇ ਗਏ ਹਨ ਉਸ ਵਿੱਚ 1000 ਅਤੇ 500 ਰੁਪਏ ਦੇ ਪੁਰਾਣੇ ਨੋਟ ਸਨ|
ਪੁਲੀਸ ਮੁਤਾਬਕ ਬੈਂਕ ਵਿੱਚ ਰੁਪਏ ਲਿਆਉਣ ਅਤੇ ਲੈ ਕੇ ਜਾਣ ਲਈ ਇਕ ਵੈਨ ਚਾਲਕ ਸੁਨੀਲ ਕਨੌਜੀਆ ਸੁਰੱਖਿਆ ਗਾਰਡ ਇੰਦਰਸਿੰਘ ਅਤੇ ਕੇਦਾਰ ਨਾਥ ਨਾਲ ਗੋਲ ਮਾਰਕੀਟ ਸਥਿਤ ਬੈਂਕ ਆਫ ਇੰਡੀਆ ਵਿੱਚ ਨਵੇਂ ਨੋਟ ਲਾਹੁਣ ਆਏ ਸੀ| ਇਸ ਦੌਰਾਨ ਵੈਨ ਵਿੱਚੋਂ ਇਕ ਬਕਸਾ ਗਾਇਬ ਹੋ ਗਿਆ, ਜਿਸ ਵਿੱਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਸਨ| ਲੁਟੇਰੇ ਬੈਂਕ ਆਫ ਇੰਡੀਆ ਦੇ ਕੈਸ਼ ਵੈਨ ਤੋਂ ਪੈਸਿਆਂ ਦਾ ਭਰਿਆ ਇਕ ਬਕਸਾ ਭੀੜ-ਭਾੜ ਵਾਲੇ ਇਲਾਕੇ ਤੋਂ ਲੈ ਕੇ ਫਰਾਰ ਹੋ ਗਏ| ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਨੇ ਹੁਣ ਤੱਕ ਥਾਣੇ ਵਿੱਚ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ| ਪੁਲੀਸ ਵੈਨ ਚਾਲਕ ਅਤੇ ਦੋਹਾਂ ਗਾਰਡਾਂ ਤੋਂ ਪੁੱਛਗਿਛ ਕਰ ਰਹੀ ਹੈ|

Leave a Reply

Your email address will not be published. Required fields are marked *