ਲਖਨਊ: ਭਾਰੀ ਬਰਸਾਤ ਦੇ ਬਾਅਦ ਬਿਲਡਿੰਗ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ

ਲਖਨਊ, 3 ਅਗਸਤ (ਸ.ਬ.) ਲਖਨਊ ਵਿੱਚ ਅੱਜ ਸਵੇਰੇ ਬਰਸਾਤ ਦੇ ਬਾਅਦ ਇਕ ਬਿਲਡਿੰਗ ਡਿੱਗ ਗਈ| ਇਹ ਹਾਦਸਾ ਲਖਨਊ ਦੇ ਗਣੇਸ਼ਗੰਜ ਇਲਾਕੇ ਵਿੱਚ ਹੋਇਆ ਹੈ| ਹਾਦਸੇ ਕਾਰਨ 2 ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ| ਤਸਵੀਰਾਂ ਦੇਖਣ ਵਿੱਚ ਪਤਾ ਚੱਲ ਰਿਹਾ ਹੈ ਕਿ ਇਹ ਬਹੁਤ ਹੀ ਪੁਰਾਣੀ ਇਮਾਰਤ ਸੀ| ਬਿਲਡਿੰਗ ਦੀਆਂ ਕੰਧਾਂ ਡਿੱਗ ਗਈਆਂ ਹਨ ਅਤੇ ਇੱਟਾਂ ਬਿਖਰੀਆਂ ਹੋਈਆਂ ਹਨ|
ਘਟਨਾ ਸਥਾਨ ਤੇ ਪੁਲੀਸ ਅਤੇ ਰਾਹਤ ਬਚਾਅ ਦੀ ਟੀਮ ਪੁੱਜ ਚੁੱਕੀ ਹੈ| ਬਚਾਅ ਟੀਮਾਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਇੱਕਠੀ ਕਰ ਰਹੀ ਹੈ ਕਿ ਕਿਤੇ ਮਲਬੇ ਹੇਠਾਂ ਲੋਕ ਦੱਬੇ ਤਾਂ ਨਹੀਂ| ਲਖਨਊ ਅਤੇ ਰਾਜ ਦੇ ਜ਼ਿਆਦਾਤਰ ਜ਼ਿਲਿਆਂ ਵਿੱਚ ਬੀਤੀ ਦੇਰ ਰਾਤੀ ਬਰਸਾਤ ਦਾ ਦੌਰ ਜਾਰੀ ਹੈ| ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ| ਬਾਰਿਸ਼ ਕਾਰਨ ਤਾਪਮਾਨ ਵਿੱਚ ਕਮੀ ਆਈ ਹੈ ਪਰ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ|

Leave a Reply

Your email address will not be published. Required fields are marked *