ਲਖਨਊ ਵਿੱਚ ਇਕ ਲੱਖ 79 ਹਜਾਰ 500 ਦੇ ਨਕਲੀ ਨੋਟ ਬਰਾਮਦ, 2 ਔਰਤਾਂ ਸਮੇਤ 3 ਗ੍ਰਿਫਤਾਰ

ਲਖਨਊ, 6 ਜਨਵਰੀ (ਸ.ਬ.) ਉਤਰ ਪ੍ਰਦੇਸ਼ ਦੀ ਲਖਨਊ ਪੁਲੀਸ ਨੇ ਵਿਕਾਸਨਗਰ ਇਲਾਕੇ ਵਿੱਚੋਂ ਨਕਲੀ ਨੋਟਾਂ ਦਾ ਧੰਦਾ ਕਰਨ ਵਾਲੇ ਗਿਰੋਹ ਦੀਆਂ 2 ਔਰਤਾਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਲੱਖ 79500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ| ਪੁਲੀਸ ਸੂਤਰਾਂ ਨੇ ਦੱਸਿਆ ਕਿ  ਬੀਤੀ ਰਾਤ ਨੂੰ ਵਿਕਾਸਨਗਰ ਇਲਾਕੇ ਵਿੱਚ ਅਪਰਾਧ ਸ਼ਾਖਾ ਨੇ ਸੂਚਨਾ ਦੇ ਆਧਾਰ ਤੇ ਮਾਮਾ ਲਾਈਨ ਚੌਰਾਹੇ ਕੋਲੋਂ ਪਟੜੀ ਤੇ ਝੋਲਾ ਲੈ ਕੇ ਖੜ੍ਹੇ ਮੁਹੰਮਦ ਖਾਲਿਦ ਨਾਂ ਦੇ ਵਿਅਕਤੀ ਨੂੰ ਫੜਿਆ ਹੈ| ਤਲਾਸ਼ੀ ਲੈਣ ਤੇ ਉਸ ਦੇ ਥੈਲੇ ਵਿੱਚੋਂ 2000 ਰੁਪਏ ਦੇ 26 ਨਕਲੀ ਨੋਟ ਅਤੇ 500 ਰੁਪਏ ਦੇ 255 ਨੋਟ ਭਾਵ ਇਕ ਲੱਖ 79500 ਰੁਪਏ ਬਰਾਮਦ ਕੀਤੇ| ਉਸ ਦੀ ਨਿਸ਼ਾਨਦੇਹੀ ਤੇ ਅਲੀਗੰਜ ਸੈਕਟਰ 32 ਵਿੱਚ ਇਕ ਮਕਾਨ ਤੇ ਛਾਪਾ ਮਾਰਿਆ ਗਿਆ ਜਿਥੋਂ ਵੱਡੀ ਗਿਣਤੀ ਵਿੱਚ ਅੱਧੇ ਬਣੇ ਨੋਟ ਅਤੇ ਉਨ੍ਹਾਂ ਨੂੰ ਛਾਪਣ ਵਾਲੀ ਪ੍ਰਿੰਟਰ , 2 ਲੈਪਟਾਪ ਆਦਿ ਬਰਾਮਦ ਕੀਤੇ ਗਏ| ਮੌਕੇ ਤੋਂ ਰੀਤੂ ਤ੍ਰਿਪਾਠੀ ਅਤੇ ਵਿਨੀਤਾ ਪਾਂਡੇ ਨੂੰ ਮਹਿਲਾ ਪੁਲੀਸ ਨੇ ਫੜ੍ਹ ਲਿਆ| ਗੋਮਤੀ ਨਗਰ ਦੀ ਰਹਿਣ ਵਾਲੀਆਂ ਦੋਹਾਂ ਔਰਤਾਂ ਨਕਲੀ ਨੋਟ ਵੰਡਣ ਦਾ ਕੰਮ ਕਰਦੀਆਂ ਸਨ| ਪੁਲੀਸ ਇਨ੍ਹਾਂ ਲੋਕਾਂ ਦੇ ਹੋਰ ਸਾਥੀਆਂ ਬਾਰੇ ਪਤਾ ਲਗਾ ਰਹੀ ਹੈ| ਨਕਲੀ ਨੋਟਾਂ ਦਾ ਧੰਦਾ ਕਰਨ ਵਾਲੇ ਗਿਰੋਹ ਨੂੰ ਫੜ੍ਹਨ ਤੇ ਸੀਨੀਰ ਪੁਲੀਸ ਅਧਿਕਾਰੀ ਮੰਜਿਲ ਸੈਨੀ ਨੇ ਪੁਲੀਸ ਫੋਰਸ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ| ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਅਲੀਗੰਜ ਇਲਾਕੇ ਵਿੱਚ ਇਕ ਗਹਿਣਿਆਂ ਦੇ ਕਾਰੋਬਾਰੀ ਦੇ ਹੋਈ ਲੁੱਟ ਦੀ ਜਾਂਚ ਪੜਤਾਲ ਕਰ ਰਹੀ ਸੀ ਉਦੋਂ ਹੀ ਸੂਚਨਾ ਮਿਲੀ ਕਿ ਮਹਿੰਦੀ ਟੋਲਾ ਨਿਵਾਸੀ ਮੁਹੰਮਦ ਖਾਲਿਦ ਨਕਲੀ ਨੋਟਾਂ ਦਾ ਧੰਦਾ ਕਰਦਾ ਹੈ, ਉਦੋਂ ਹੀ ਪੁਲੀਸ ਦੀ ਅਪਰਾਧ ਸ਼ਾਖਾ ਅਤੇ ਚੌਕਸੀ ਟੀਮ ਹਰਕਤ ਵਿੱਚ ਆਈ ਅਤੇ ਇਨ੍ਹਾਂ ਲੋਕਾਂ ਨੂੰ ਬੀਤੀ ਰਾਤ ਨੂੰ ਗ੍ਰਿਫਤਾਰ ਕੀਤਾ|

Leave a Reply

Your email address will not be published. Required fields are marked *