ਲਖਨੌਰ-ਲਾਂਡਰਾ ਸੜਕ ਬਣਨ ਨਾਲ ਆਵਾਜਾਈ ਵਿਚ ਪੈਣ ਵਾਲੀ ਰੁਕਾਵਟ ਹੋਈ ਦੂਰ : ਹਰਕੇਸ਼ ਚੰਦ ਸ਼ਰਮਾ

ਐਸ. ਏ. ਐਸ. ਨਗਰ, 4 ਜਨਵਰੀ (ਸ.ਬ.) ਪਿਛਲੇ ਕੁੱਝ ਸਮੇਂ ਤੋਂ ਆਮ ਲੋਕਾਂ ਲਈ ਸਿਰਦਰਦੀ ਬਣੀ ਲਖਨੌਰ-ਲਾਂਡਰਾ ਸੜਕ ਨੂੰ ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੇ ਵਿਸ਼ੇਸ਼ ਯਤਨਾਂ ਸਦਕਾ ਬਣਵਾ ਦਿੱਤਾ ਗਿਆ ਹੈ ਅਤੇ ਇਸ ਨਾਲ ਰੋਜ਼ਾਨਾ ਲੱਗਦੇ ਘੰਟਿਆਂ ਬੱਧੀ ਟਰੈਫਿਕ ਜਾਮ ਤੋਂ ਵੀ ਲੋਕਾਂ ਨੂੰ ਨਿਜ਼ਾਤ ਮਿਲੀ ਹੈ| ਇਸ ਸੰਬੰਧੀ ਗੱਲ ਕਰਦਿਆਂ ਸ੍ਰ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਇਸ ਸੜਕ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਲਾਕੇ ਦੇ ਨਾਲ-ਨਾਲ ਸੂਬੇ ਦੇ ਹੋਰਨਾਂ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ|
ਉਹਨਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਲਈ ਮੁਹਾਲੀ ਸ਼ਹਿਰ ਜਾਣ ਲਈ ਇਹ ਸੜਕ ਮੁੱਖ ਦੁਆਰ ਦਾ ਕੰਮ ਕਰਦੀ ਹੈ ਅਤੇ ਸੜਕ ਵਿਚ ਪਏ ਵੱਡੇ-ਵੱਡੇ ਟੋਇਆਂ ਕਾਰਨ ਜਿੱਥੇ ਆਵਾਜਾਈ ਵਿਚ ਵਿਘਨ ਪੈਂਦਾ ਸੀ, ਉੱਥੇ ਟਰੈਫਿਕ ਦੀ ਸਮੱਸਿਆ ਵੀ ਰਹਿੰਦੀ ਸੀ ਅਤੇ ਹੁਣ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਗਿਆ ਹੈ| ਉਨ੍ਹਾਂ ਹੋਰ ਕਿਹਾ ਕਿ ਇਸ ਵਾਰ ਮੁਹਾਲੀ ਸ਼ਹਿਰ ਅਤੇ ਚੰਡੀਗੜ੍ਹ ਆਦਿ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਵਿਚ ਸ਼ਮੂਲੀਅਤ ਕਰਨ ਲਈ ਸੰਗਤਾਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਈ ਅਤੇ ਨਾ ਹੀ ਟਰੈਫਿਕ ਦੀ ਸਮੱਸਿਆ ਆਈ ਹੈ|
ਇਸ ਮੌਕੇ ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਠੇਕੇਦਾਰ ਮੋਹਣ ਸਿੰਘ ਬਠਲਾਣਾ, ਗੁਰਧਿਆਨ ਸਿੰਘ ਦਰਾਲੀ, ਜਗਦੀਸ਼ ਸਿੰਘ ਲਾਂਡਰਾਂ, ਗੁਰਮੁਖ ਸਿੰਘ ਨਿਊ ਲਾਂਡਰਾਂ, ਜੈ ਕ੍ਰਿਸ਼ਨ ਵਰਮਾ ਝੰਜੇੜੀ, ਜਤਿੰਦਰ ਸਿੰਘ ਭੱਪਾ ਗਿੱਦੜਪੁਰ, ਮੋਹਣਲਾਲ ਸ਼ਰਮਾ, ਬਲਜੀਤ ਭਾਗੋਮਾਜਰਾ, ਬਲਵੀਰ ਸਿੰਘ ਮੌਜਪੁਰ, ਮਨਜੀਤ ਸਿੰਘ ਤੰਗੋਰੀ, ਚੌਧਰੀ ਰਿਸ਼ੀਪਾਲ ਸਨੇਟਾ, ਸੋਮਨਾਥ ਗਡਾਣਾ, ਪੰਡਿਤ ਭੁਪਿੰਦਰ ਕੁਮਾਰ ਨੋਗਿਆਰੀ, ਸੁਰਜੀਤ ਸਿੰਘ ਸੈਦਪੁਰ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *