ਲਖੀਮਪੁਰ ਖੀਰੀ ਵਿੱਚ ਟਰੱਕ ਨੇ ਅੱਗ ਸੇਕ ਰਹੇ 7 ਲੋਕਾਂ ਨੂੰ ਦਰੜਿਆ, 4 ਦੀ ਮੌਤ

ਲਖੀਮਪੁਰ ਖੀਰੀ,  12 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਬੀਤੀ ਰਾਤ ਅੱਗ ਸੇਕ ਰਹੇ 7 ਲੋਕਾਂ ਨੂੰ ਟਰੱਕ ਨੇ ਬੇਰਹਿਮੀ ਨਾਲ ਕੁਚਲ ਦਿੱਤਾ, ਜਿਸ ਨਾਲ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ|
ਪੁਲੀਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਰਾਤ ਕਰੀਬ 10 ਵਜੇ ਮਹਾਰਾਜਨਗਰ ਲੌਧਨਪੁਰਵਾ ਮੁਹੱਲੇ ਵਿੱਚ ਸੜਕ ਕਿਨਾਰੇ ਕੁਝ ਲੋਕ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਸਨ| ਇਸ ਦੌਰਾਨ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਲੋਕਾਂ ਨੂੰ ਕੁਚਲ ਦਿੱਤਾ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਏ ਅਤੇ ਤਿੰਨ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ| ਹਾਦਸੇ ਤੋਂ ਬਾਅਦ ਚਾਲਕ ਫਰਾਰ ਹੋ ਗਿਆ, ਜਿਸ ਦੀ ਪੁਲੀਸ ਤਲਾਸ਼ ਕਰ ਰਹੀ ਹੈ|

Leave a Reply

Your email address will not be published. Required fields are marked *