ਲਗਾਤਾਰ ਚੌਥੇ ਸੈਫ ਖਿਤਾਬ ਦੇ ਲਈ ਉਤਰੇਗੀ ਭਾਰਤੀ ਮਹਿਲਾ ਫੁੱਟਬਾਲ ਟੀਮ

ਸਿਲੀਗੁੜੀ, 26 ਦਸੰਬਰ (ਸ.ਬ.)  ਭਾਰਤੀ ਮਹਿਲਾ ਫੁੱਟਬਾਲ ਟੀਮ ਆਪਣੀ ਸ਼੍ਰੇਸ਼ਠਤਾ ਬਣਾਏ ਰਖਦੇ ਹੋਏ ਸੈਫ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਲਗਾਤਾਰ ਚੌਥਾ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ| ਭਾਰਤ ਨੇ 2010, 2012 ਅਤੇ 2014 ਵਿੱਚ ਹਰ ਵਾਰ ਨੇਪਾਲ ਨੂੰ ਹਰਾ ਕੇ ਖਿਤਾਬ ਜਿੱਤਿਆ ਹੈ| ਭਾਰਤ ਨੇ 1-0, 3-1 ਅਤੇ 6-0 ਨਾਲ ਪਿਛਲੇ ਤਿੰਨ ਖਿਤਾਬ ਜਿੱਤੇ|
ਭਾਰਤੀ ਕੋਚ ਸਾਕਿਦ ਡਾਰ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਖਿਤਾਬੀ ਚੌਕਾ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ| ਡਾਰ ਨੇ ਕਿਹਾ ਕਿ ਟੀਮ ਪਿਛਲੇ ਜੇਤੂ ਦੇ ਰੂਪ ਵਿੱਚ ਉਤਰੇਗੀ ਪਰ ਉਸ ਨੂੰ ਨਵੇਂ ਸਿਰੇ ਤੋਂ ਆਪਣੀ ਸ਼ੁਰੂਆਤ ਕਰਨੀ ਹੋਵੇਗੀ| ਭਾਰਤੀ ਟੀਮ ਨੇ ਐੱਸ.ਐੱਸ.ਬੀ. ਮੈਦਾਨ ਤੇ ਕੱਲ ਸਖਤ ਅਭਿਆਸ ਕੀਤਾ| ਭਾਰਤ ਦਾ ਪਹਿਲਾ ਮੁਕਾਬਲਾ 27 ਦਸੰਬਰ ਨੂੰ ਕੰਚਨਜੰਗਾ ਸਟੇਡੀਅਮ ਵਿੱਚ ਅਫਗਾਨਿਸਤਾਨ ਨਾਲ           ਹੋਵੇਗਾ|

Leave a Reply

Your email address will not be published. Required fields are marked *