ਲਗਾਤਾਰ ਬਰਫਬਾਰੀ ਨਾਲ ਵਧੀਆਂ ਲੋਕਾਂ ਦੀਆਂ ਮੁਸ਼ਕਲਾਂ

ਸ਼ਿਮਲਾ, 25 ਜਨਵਰੀ (ਸ.ਬ.) ਪਹਾੜਾਂ ਵਿੱਚ ਇੱਕ ਵਾਰ ਫੇਰ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ| ਸ਼ਿਮਲਾ ਵਿੱਚ ਸਵੇਰ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ| ਇਸ ਨਾਲ ਸੂਬੇ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ| ਸੈਲਾਨੀ ਇਸ ਬਰਫਬਾਰੀ ਵਿੱਚ ਖੁਸ਼ ਨਜ਼ਰ ਆ ਰਹੇ ਹਨ, ਉੱਥੇ ਹੀ ਬਰਫਬਾਰੀ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਇਜ਼ਾਫਾ ਕਰ ਦਿੱਤਾ ਹੈ|
ਅਜਿਹੀ ਠੰਢ ਤੋਂ ਬਚਾਅ ਲਈ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੇ ਆਉਣ-ਜਾਣ ਵਿੱਚ ਵੀ ਖਾਸੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ| ਦੋ ਦਿਨ ਬਾਅਦ ਕਲ੍ਹ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਸੀ ਪਰ ਸਵੇਰੇ ਸ਼ੁਰੂ ਹੋਈ ਤਾਜ਼ਾ ਬਰਫਬਾਰੀ ਨੇ ਲੋਕਾਂ ਨੂੰ ਫੇਰ ਪ੍ਰੇਸ਼ਾਨ ਕਰ ਦਿੱਤਾ ਹੈ| ਬਰਫਬਾਰੀ ਕਾਰਨ ਸੜਕਾਂ ਬੰਦ ਹਨ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ|

Leave a Reply

Your email address will not be published. Required fields are marked *