ਲਗਾਤਾਰ ਵੱਧ ਰਹੀ ਹੈ ਆਵਾਰਾ ਪਸ਼ੂਆਂ ਦੀ ਸਮੱਸਿਆ


ਐਸ਼ਏ 26 ਦਸੰਬਰ (ਆਰ ਪਿੱਛਲੇ ਕਈ ਸਾਲਾਂ ਤੋਂ ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੀ ਸੱਮਸਿਆ ਦੇ ਹਲ ਦੀ ਮੰਗ ਕੀਤੀ ਜਾ ਰਹੀ þ ਪਰਤੂੰ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਕਰਨ ਤੋਂ ਹਮੇਸ਼ਾ ਇਨਕਾਰੀ ਰਿਹਾ þ। ਸਮੇਂ ਦੇ ਨਾਲ ਨਾਲ ਇਨ੍ਹਾਂ ਪਸ਼ੂਆਂ ਕਾਰਨ ਹੋਣ ਵਾਲੀਆਂ ਸੱਮਸਿਆਵਾ ਵੀ ਵਧੀਆਂ ਹਨ ਜਿਸ ਕਾਰਨ ਸਥਾਨਕ ਨਿਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ।
ਇਹ ਆਵਾਰਾ ਪਸ਼ੂ ਸ਼ਹਿਰ ਦੀ ਲੱਗਭਗ ਹਰੇਕ ਮਾਰਕੀਟ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਆਮ ਦਿਖ ਜਾਂਦੇ ਹਨ ਜਿਹੜੇ ਇੱਕ ਪਾਸੇ ਤਾਂ ਸ਼ਹਿਰ ਵਿੱਚ ਥਾਂ-ਥਾਂ ਗੋਬਰ ਨਾਲ ਗੰਦਗੀ ਫੈਲਾਉਂਦੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਕਾਰਨ ਕਈ ਵਾਰ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ। ਅੱਜਕਲ੍ਹ ਸਰਦੀ ਦੇ ਮੌਸਮ ਵਿੱਚ ਤਾਂ ਇਨ੍ਹਾਂ ਕਾਰਨ ਪ੍ਰੇਸ਼ਾਨੀ ਹੋਰ ਵੀ ਵੱਧ ਜਾਂਦੀ þ। ਸੜਕਾਂ ਤੇ ਪਈ ਧੁੰਦ ਕਾਰਨ ਰਾਤ ਸਮੇਂ ਅਕਸਰ ਵਾਹਨ ਇਹਨਾਂ ਪਸ਼ੂਆਂ ਵਿੱਚ ਟਕਰਾ ਜਾਂਦੇ ਹਨ ਜਿਸ ਕਾਰਨ ਇਨ੍ਹਾਂ ਦੇ ਨਾਲ ਨਾਲ ਵਾਹਨ ਚਾਲਕ ਵੀ ਫੱਟਣ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਹਾਦਸਾ ਇਨ੍ਹਾਂ ਖਤਰਨਾਕ ਹੁੰਦਾ þ ਕਿ ਚਾਲਕ ਦੀ ਜਾਨ ਤੱਕ ਚਲੀ ਜਾਂਦੀ þ।
ਕੁਝ ਲੋਕਾਂ ਵਲੋਂ ਆਪਣੀਆਂ ਗੱਡੀਆਂ ਵਿੱਚੋਂ ਇਨ੍ਹਾਂ ਪਸ਼ੂਆਂ ਲਈ ਕੋਈ ਨਾ ਕੋਈ ਖਾਣ ਦੀ ਚੀਜ ਦਿੱਤੀ ਜਾਂਦੀ ਹੈ ਜਿਸ ਦੌਰਾਨ ਇਹ ਲੋਕ ਆਪਣੀ ਗੱਡੀ ਸੜਕ ਤੇ ਹੀ ਖੜਾ ਕੇ ਪਸ਼ੂਆਂ ਨੂੰ ਖਾਣ ਲਈ ਸਾਮਾਨ ਪਾਉਣ ਲੱਗਦੇ ਹਨ ਅਤੇ ਇਸ ਕਾਰਨ ਸੜ੍ਹਕ ਤੇ ਪਸ਼ੂਆਂ ਦਾ ਝੁੰਡ ਬਣ ਜਾਂਦਾ þ ਜੋ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।
ਸਥਾਨਕ ਲੋਕਾਂ ਦੀ ਮੰਗ þ ਕਿ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਫੜ੍ਹ ਕੇ ਕਿਸੇ ਸਾਂਝੀ ਥਾਂ ਤੇ ਰੱਖਿਆ ਜਾਵੇ ਤਾਂ ਜੋ ਇਨ੍ਹਾਂ ਕਾਰਨ ਟ੍ਰੈਫਿਕ ਅਤੇ ਹੋਰ ਸਮੱਸਿਆਵਾਂ ਦਾ ਹੱਲ ਹੋ ਸਕੇ।
ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਕਾਫਲਾ ਰਵਾਨਾ
ਐਸ਼ਏ 26 ਦਸੰਬਰ (ਸ਼ਬ ਦਿੱਲੀ ਵਿੱਚ ਚਲ ਰਹੇ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋ ਰਹੇ ਕਾਫਲਿਆਂ ਦੀ ਲੜੀ ਵਿੱਚ ਸੋਸ਼ਲ ਵੈਲਫੇਅਰ ਫਰੰਟ ਪੰਜਾਬ ਦੇ ਮੈਂਬਰਾਂ ਦਾ ਕਾਫਲਾ ਪ੍ਰਧਾਨ ਸ੍ਰ ਸੁਖਵਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਫੇਜ਼ 6 ਮੁਹਾਲੀ ਤੋਂ ਰਵਾਨਾ ਹੋਇਆ।
ਫਰੰਟ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਕਾਫਲੇ ਵਿੱਚ ਵੱਖ ਵੱਖ ਆਗੂ ਬਿਨਾ ਸਿਆਸੀ ਪੱਖ ਤੋਂ ਸ਼ਾਮਿਲ ਹੋਏ ਹਨ ਅਤੇ ਸਾਰੇ ਹੀ ਕਿਸਾਨ ਮਜ਼ਦੂਰ ਏਕਤਾ ਦੇ ਹੱਕ ਵਿੱਚ ਆਵਾਜ ਬੁਲੰਦ ਕਰ ਰਹੇ ਹਨ।
ਇਸ ਮੌਕੇ ਮਨਜੀਤ ਸਿੰਘ ਬਾਜਵਾ, ਰਾਜ ਕੁਮਾਰ ਜੋਸ਼ੀ, ਰਾਮ ਸਿੰਘ ਸੰਧੂ, ਡਾ ਦਵਿੰਦਰ ਸ਼ਰਮਾ, ਸੁਰਜੀਤ ਸਿੰਘ ਅਤੇ ਆਰ ਪ੍ਰਵਾਸ ਵਲੋਂ ਮੰਗ ਕੀਤੀ ਗਈ ਕਿਸਾਨਾਂ ਵਿਰੁੱਧ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ।

Leave a Reply

Your email address will not be published. Required fields are marked *