ਲਗਾਤਾਰ ਵੱਧ ਰਹੀ ਹੈ         ਆਵਾਰਾ ਕੁੱਤਿਆਂ ਦੀ ਸਮੱਸਿਆ

ਮੁਹਾਲੀ ਨੂੰ ਆਮ ਤੌਰ ਤੇ ਚੰਡੀਗੜ੍ਹ ਦੀ ਗਰੀਬ    ਰਿਸ਼ਤੇਦਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ| ਗੱਲ ਬੜੀ ਢੁੱਕਵੀ ਹੈ ਕਿਉਂਕਿ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਵੱਲੋਂ ਸੇਵਾਵਾਂ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ|
ਖਾਸ ਤੌਰ ਤੇ ਮੁਹਾਲੀ ਦੇ ਵਸਨੀਕ ਅਵਾਰਾ ਕੁੱਤਿਆਂ ਦੀ ਸਮੱਸਿਆਂ ਤੋਂ ਬਹੁਤ ਦੁਖੀ ਹਨ| ਅਵਾਰਾ ਕੁੱਤਿਆਂ ਦੀਆਂ ਟੋਲੀਆਂ ਹਰ ਗਲੀ ਵਿੱਚ ਹਰਲ-ਹਰਲ ਕਰਦੀਆਂ ਫਿਰਦੀਆਂ ਹਨ| ਅਵਾਰਾ ਕੁੱਤਿਆਂ ਵੱਲੋਂ ਮਨੁੱਖਾਂ, ਇਸਤਰੀਆਂ ਅਤੇ ਬੱਚਿਆਂ ਨੂੰ ਕੱਟਣ ਦਾ ਕੋਈ ਨਾ ਕੋਈ ਕੇਸ ਹਰ ਰੋਜ਼ ਵਾਪਰਦਾ ਹੈ| ਕਈਆਂ ਘਟਨਾਵਾਂ ਦੀ ਰਿਪੋਰਟ ਹੁੰਦੀ ਹੈ, ਕਈਆਂ ਦੀ ਨਹੀਂ| ਗਲੀ-ਗਲੀ ਵਿੱਚ  ਕੁੱਤੀਆਂ ਆਪਣੇ ਕਤੂਰਿਆਂ ਦੀਆਂ ਚੇੜਾਂ ਲੈ ਕੇ ਫਿਰਦੀਆਂ ਹਨ|
ਕਾਰਪੋਰੇਸ਼ਨ ਸ਼ਹਿਰੀਆਂ ਦੇ ਅਜਿਹੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੰਦੀ| ਗਵਾਂਢੀ       ਕਾਰਪੋਰੇਸ਼ਨ ਚੰਡੀਗੜ੍ਹ ਨੇ ਅਵਾਰਾ ਕੁੱਤਿਆਂ ਦੀ ਮੈਨੇਜਮੈਂਟ ਕੀ ਸਕੀਮ 2012 ਦੇ ਨਾਮ ਨਾਲ ਇੱਕ ਸੁਚੱਜੀ ਸਕੀਮ ਤਿਆਰ ਕੀਤੀ ਹੌਈ ਹੈ| ਇਸ ਸਕੀਮ ਉੱਪਰ ਅਸਰਦਾਰ ਅਮਲ ਵੀ ਕੀਤਾ ਗਿਆ ਹੈ| ਸਕੀਮ ਉੱਪਰ ਹੋਏ ਅਮਲ ਨੂੰ ਮਾਨੀਟਰ ਕਰਨ ਵਸਤੇ ਇੱਕ ਮਾਨੀਟਰਿੰਗ ਕਮੇਟੀ ਵੀ ਬਣਾਈ ਗਈ ਹੈ| ਇਹ ਸਕੀਮ ਐਨੀਮਲ ਵੈਲਫੇਅਰ ਬੋਰਡ ਦੀ ਹਦਾਇਤਾਂ ਅਨੁਸਾਰ ਬਣਾਈ ਗਈ ਹੈ| ਇਹ ਹਦਾਇਤਾਂ ਮੁਹਾਲੀ ਉੱਪਰ ਵੀ ਲਾਗੂ ਹਨ ਪਰ ਮੁਹਾਲੀ ਕਾਰਪੋਰੇਸ਼ਨ ਦੇ ਕੰਨ ਤੇ ਜੂੰ ਵੀ ਨਹੀਂ ਰੜਕੀ| ਚੰਡੀਗੜ੍ਹ ਵਿੱਚ ਕੁੱਤਿਆਂ ਨੂੰ ਫੜਨ, ਦੂਰ ਦੁਰਾਡੇ ਲੈ ਜਾ ਕੇ ਛੱਡਣ, ਸੈਲਟਰ ਵਿੱਚ ਰੱਖਣ, ਨਰ ਕੁੱਤਿਆ ਨੂੰ ਖੱਸੀ ਕਰਨ ਦੇ ਅਤੇ ਮਾਦਾ ਕੁੱਤੀਆਂ ਨੂੰ ਬਾਂਝ ਬਣਾਉਣ ਦੇ ਬਕਾਇਦਾ ਪ੍ਰੋਗਰਾਮ ਬਣਾਏ ਜਾਂਦੇ ਹਨ| ਕੁੱਤਿਆਂ ਨੂੰ ਟੀਕਾਕਰਨ ਵੀ ਕੀਤਾ ਜਾਂਦਾ ਹੈ| ਬਿਮਾਰ ਕੁੱਤਿਆਂ ਦੇ ਇਲਾਜ ਦਾ ਪ੍ਰਬੰਧ ਹੈ| ਬਹੁਤ ਗੰਭੀਰ ਰੋਗੀ ਕੁੱਤਿਆਂ ਅਤੇ ਹਾਦਸੇ ਵਿੱਚ ਮਰਗ ਕਰੀਬ ਜਖਮੀ ਹੋਏ ਕੁੱਤਿਆਂ ਨੂੰ ਮਾਰ ਦੇਣ ਦਾ ਪ੍ਰਬੰਧ ਵੀ ਹੈ| ਪ੍ਰੰਤੂ ਮੁਹਾਲੀ ਵਿੱਚ ਅਜਿਹੇ ਕੋਈ ਵੀ ਪ੍ਰਬੰਧ ਨਹੀਂ ਹਨ| ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਆਮ ਜਨਤਾ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆਂ ਅਤੇ ਕੁੱਤਿਆਂ ਦੇ ਕੱਟਣ ਉਪਰ ਨਾਕਾਮ ਹੋਣ ਜਾਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮੇਂ ਸਮੇਂ ਉੱਪਰ ਮੁਹਿੰਮਾਂ ਚਲਾਉਂਦੀ ਰਹੀ ਹੈ|
ਪਰ ਮੁਹਾਲੀ ਵਿੱਚ ਕਦੇ ਵੀ ਨਹੀਂ| ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਹਾਲੀਆ ਹੁਕਮ ਮਿਤੀ 14/09/2016 ਰਾਹੀਂ ਕਿਹਾ ਹੈ ਕਿ ਬੇਸ਼ੱਕ ਆਵਾਰਾ ਕੁੱਤਿਆਂ ਉਪਰ ਤਰਸ ਕਰਨਾ ਬਣਦਾ ਹੈ, ਪਰ ਉਨ੍ਹਾਂ ਨੂੰ ਲੋਕਾਂ ਦੀ ਸਿਰਦਰਦੀ ਅਤੇ ਨਿੱਤ ਪਰਤੀ ਦੀ ਸਮੱਸਿਆ ਬਣ ਜਾਣ ਦਾ ਅਧਿਕਾਰ ਨਹੀਂ ਹੈ|
ਮੁਹਾਲੀ ਦੇ ਵਸਨੀਕ ਅਤੇ ਸ਼ਹਿਰੀ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਨੂੰ ਜਾਗਣ ਦਾ ਸੱਦਾ ਦਿੰਦੇ ਹਨ ਅਤੇ ਬੇਨਤੀ ਕਰਦੇ ਹਨ  ਕਿ ਉਹ ਆਮ ਜਨਤਾ ਦਾ ਅਵਾਰਾ ਕੁੱਤਿਆਂ ਤੋਂ ਉਪਜੀ ਸਿਰਦਰਦੀ ਤੋਂ ਛੁਟਕਾਰਾ ਕਰਵਾਏ|
ਜੋਗਿੰਦਰ ਸਿੰਘ ਚੱਡਾ

Leave a Reply

Your email address will not be published. Required fields are marked *