ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

ਨਵੀਂ ਦਿੱਲੀ, 20 ਫਰਵਰੀ (ਸ.ਬ.) ਇਸ ਹਫ਼ਤੇ ਬੈਕਾਂ ਵਿੱਚ ਚਾਰ ਦਿਨ ਦੀ ਲਗਾਤਾਰ ਛੁੱਟੀ ਰਹਿਣ ਨਾਲ                ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਵੱਖ-ਵੱਖ ਤਿਉਹਾਰਾਂ ਅਤੇ ਹਫ਼ਤੇਵਾਰ ਛੁੱਟੀਆਂ ਕਾਰਨ ਬੈਕਾਂ ਵਿੱਚ 24 ਫਰਵਰੀ ਤੋਂ ਅਗਲੇ ਚਾਰ ਦਿਨ ਤੱਕ ਛੁੱਟੀ ਰਹੇਗੀ| ਅਜਿਹੇ ਵਿੱਚ ਲਗਾਤਾਰ ਚਾਰ ਦਿਨ ਬੰਦ ਰਹਿਣ ਕਾਰਨ ਤੁਹਾਨੂੰ ਕੈਸ਼ ਦੀ ਕਿਲੱਤ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ, ਕਿਉਂਕਿ ਬੈਂਕ ਬੰਦ ਰਹਿਣ ਕਾਰਨ ਏ.ਟੀ.ਐਮ. ਵਿੱਚ ਕੈਸ਼ ਖਤਮ ਹੋ ਜਾਵੇਗਾ| ਅਜਿਹੇ ਵਿੱਚ ਬਿਹਤਰ ਹੋਵੇਗਾ ਕਿ ਤੁਸੀਂ ਇਸ ਤੋਂ ਪਹਿਲਾਂ ਆਪਣੇ ਬੈਂਕ ਦੇ ਜ਼ਰੂਰੀ ਕੰਮ ਖਤਮ ਕਰ ਲਓ|
ਬੈਕਾਂ ਵਿੱਚ ਇਸ ਵਾਰ ਚਾਰ ਦਿਨ ਦੀਆਂ ਛੁੱਟੀਆਂ ਇੱਕਠੀਆਂ ਆਈਆਂ ਹਨ| 24 ਫਰਵਰੀ ਨੂੰ ਸ਼ਿਵਰਾਤਰੀ ਹੈ| 25 ਨੂੰ ਮਹੀਨੇ ਦਾ ਆਖਰੀ ਸ਼ਨੀਵਾਰ 26 ਨੂੰ ਐਤਵਾਰ ਅਤੇ 27 ਨੂੰ ਬੈਂਕ ਖੁੱਲ੍ਹਣਗੇ| ਉਸ ਤੋਂ ਅਗਲੇ ਦਿਨ ਭਾਵ ਮੰਗਲਵਾਰ ਨੂੰ ਬੈਕਾਂ ਦੀ ਰਾਸ਼ਟਰੀ ਹੜਤਾਲ ਕਾਰਨ ਬੰਦ ਹੋਣਗੇ| ਇਸ ਤਰ੍ਹਾਂ ਚਾਰ ਦਿਨ ਬੈਕਾਂ ਵਿੱਚ ਲਗਾਤਾਰ ਛੁੱਟੀ ਪੈ ਜਾਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ|

Leave a Reply

Your email address will not be published. Required fields are marked *