ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ, 10 ਜੁਲਾਈ (ਸ.ਬ.) ਉਤਰ ਪ੍ਰਦੇਸ਼ ਦੇ ਮੁਜੱਫਰਨਗਰ ਤੋਂ  ਅੱਜ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਸ ਅੱਤਵਾਦੀ ਦਾ ਨਾਂ ਸੰਦੀਪ ਕੁਮਾਰ ਸ਼ਰਮਾ ਹੈ| ਜੰਮੂ-ਕਸ਼ਮੀਰ ਪੁਲੀਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ| ਇਹ ਅੱਤਵਾਦੀ ਮੁਜੱਫਰਨਗਰ ਦਾ ਰਹਿਣ ਵਾਲਾ ਹੈ| ਕਾਫੀ ਸਮੇਂ ਤੋਂ ਪੁਲੀਸ ਇਸ ਦੀ ਤਲਾਸ਼ ਕਰ ਰਹੀ ਸੀ| ਜੰਮੂ-ਕਸ਼ਮੀਰ ਦੇ ਆਈ.ਜੀ.ਪੀ. ਮੁਨੀਰ ਖਾਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਲਸ਼ਕਰ-ਏ-ਤੋਯਬਾ ਦਾ ਇਕ ਅੱਤਵਾਦੀ ਗ੍ਰਿਫਤਾਰ ਕੀਤਾ ਗਿਆ ਹੈ, ਸੰਦੀਪ ਕੁਮਾਰ ਸ਼ਰਮਾ ਨਾਂ ਦਾ ਇਹ ਸ਼ਖਸ ਯੂ.ਪੀ. ਦਾ ਰਹਿਣ ਵਾਲਾ ਹੈ| ਉਨ੍ਹਾਂ ਨੇ ਦੱਸਿਆ ਕਿ ਇਹ ਸ਼ਖਸ ਕਈ ਅੱਤਵਾਦੀਆਂ ਹਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ| ਇਸ ਦੇ ਪਿਤਾ ਦਾ ਨਾਂ ਰਾਮ ਸ਼ਰਮਾ ਹੈ|
ਆਈ.ਜੀ.ਪੀ. ਨੇ ਦੱਸਿਆ ਕਿ ਸੰਦੀਪ ਘਾਟੀ ਵਿੱਚ ਇਕ ਵੱਖਰੀ ਪਛਾਣ ਦੇ ਨਾਲ ਰਹਿੰਦਾ ਸੀ| ਉਹ ਸਥਾਨਕ ਲੋਕਾਂ ਦੇ ਲਈ ਆਦਿਲ ਸੀ| ਉਨ੍ਹਾਂ ਨੇ ਕਿਹਾ ਕਿ ਸੰਦੀਪ ਦੀ ਮਦਦ ਨਾਲ ਹੀ ਅੱਤਵਾਦੀਆਂ ਨੇ ਏ.ਟੀ.ਐਮ. ਲੁੱਟਣ, ਹਥਿਆਰ ਲੁੱਟਣ ਅਤੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ|
ਮੁਨੀਰ ਖਾਨ ਨੇ ਕਿਹਾ ਕਿ ਸੰਦੀਪ ਸ਼ਰਮਾ ਦਾ ਨਾਂ ਐੈਸ.ਐਚ.ਓ. ਫਿਰੋਜ ਡਾਰ ਅਤੇ ਪੰਜ ਹੋਰ ਪੁਲੀਸ ਕਰਮਚਾਰੀਆਂ ਦੀ ਹੱਤਿਆ ਵਿੱਚ ਵੀ ਸ਼ਾਮਲ ਹਨ| ਖਾਨ ਨੇ ਕਿਹਾ ਕਿ ਅਪਰਾਧੀ ਕਸ਼ਮੀਰ ਵਿੱਚ ਲਸ਼ਕਰ-ਏ-ਤੋਯਬਾ ਵਿੱਚ ਸ਼ਾਮਲ ਹੋ ਰਹੇ ਹਨ|

Leave a Reply

Your email address will not be published. Required fields are marked *